29ਯਾਹਵੇਹ ਦਾ ਮਾਰਗ ਨਿਰਦੋਸ਼ਾਂ ਲਈ ਪਨਾਹ ਹੈ, ਪਰ ਇਹ ਉਹਨਾਂ ਦੀ ਬਰਬਾਦੀ ਹੈ ਜੋ ਬੁਰੇ ਕੰਮ ਕਰਦੇ ਹਨ।
30ਧਰਮੀ ਕਦੇ ਨਾ ਉਖਾੜਿਆ ਜਾਵੇਗਾ, ਪਰ ਦੁਸ਼ਟ ਧਰਤੀ ਵਿੱਚ ਨਾ ਰਹਿਣਗੇ।
31ਧਰਮੀ ਦੇ ਮੂੰਹੋਂ ਸਿਆਣਪ ਦਾ ਫਲ ਨਿੱਕਲਦਾ ਹੈ, ਪਰ ਭੈੜੀ ਜੀਭ ਬੰਦ ਹੋ ਜਾਵੇਗੀ।
32ਧਰਮੀ ਦੇ ਬੁੱਲ੍ਹ ਜਾਣਦੇ ਹਨ ਕਿ ਕੀ ਮਿਹਰਬਾਨੀ ਹੈ, ਪਰ ਦੁਸ਼ਟ ਦਾ ਮੂੰਹ ਸਿਰਫ ਪੁੱਠੀਆਂ ਗੱਲਾਂ ਬੋਲਦਾ ਹੈ।