ਕਹਾਉਤਾਂ 11

ਸਚਿਆਰਾਂ ਦੀ ਖਰਿਆਈ ਉਹਨਾਂ ਦੀ ਅਗਵਾਈ ਕਰਦੀ ਹੈ, ਪਰ ਬੇਵਫ਼ਾ ਆਪਣੀ ਟੇਢੀ ਚਾਲ ਨਾਲ ਤਬਾਹ ਹੋ ਜਾਂਦੇ ਹਨ।

Proverbs 11:3 (UKJV) The integrity of the upright shall guide them: but the perverseness of transgressors shall destroy them.

1ਬੇਈਮਾਨ ਤੱਕੜੀ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਪਰ ਸਹੀ ਤੋਲ ਤੋਂ ਉਹ ਖੁਸ਼ ਹੁੰਦਾ ਹੈ।

2ਜਦੋਂ ਹੰਕਾਰ ਆਉਂਦਾ ਹੈ ਤਾਂ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਨਾਲ ਬੁੱਧ ਆਉਂਦੀ ਹੈ।

3ਸਚਿਆਰਾਂ ਦੀ ਖਰਿਆਈ ਉਹਨਾਂ ਦੀ ਅਗਵਾਈ ਕਰਦੀ ਹੈ, ਪਰ ਬੇਵਫ਼ਾ ਆਪਣੀ ਟੇਢੀ ਚਾਲ ਨਾਲ ਤਬਾਹ ਹੋ ਜਾਂਦੇ ਹਨ।

4ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾਉਂਦਾ ਹੈ।

5ਨਿਰਦੋਸ਼ਾਂ ਦੀ ਧਾਰਮਿਕਤਾ ਉਹਨਾਂ ਦੇ ਰਾਹਾਂ ਨੂੰ ਸਿੱਧਾ ਕਰਦੀ ਹੈ, ਪਰ ਦੁਸ਼ਟ ਆਪਣੀ ਹੀ ਬੁਰਿਆਈ ਨਾਲ ਨੀਵੇਂ ਹੁੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.