ਕਹਾਉਤਾਂ 11

ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾਉਂਦਾ ਹੈ।

Proverbs 11:4 (UKJV) Riches profit not in the day of wrath: but righteousness delivers from death.

2ਜਦੋਂ ਹੰਕਾਰ ਆਉਂਦਾ ਹੈ ਤਾਂ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਨਾਲ ਬੁੱਧ ਆਉਂਦੀ ਹੈ।

3ਸਚਿਆਰਾਂ ਦੀ ਖਰਿਆਈ ਉਹਨਾਂ ਦੀ ਅਗਵਾਈ ਕਰਦੀ ਹੈ, ਪਰ ਬੇਵਫ਼ਾ ਆਪਣੀ ਟੇਢੀ ਚਾਲ ਨਾਲ ਤਬਾਹ ਹੋ ਜਾਂਦੇ ਹਨ।

4ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾਉਂਦਾ ਹੈ।

5ਨਿਰਦੋਸ਼ਾਂ ਦੀ ਧਾਰਮਿਕਤਾ ਉਹਨਾਂ ਦੇ ਰਾਹਾਂ ਨੂੰ ਸਿੱਧਾ ਕਰਦੀ ਹੈ, ਪਰ ਦੁਸ਼ਟ ਆਪਣੀ ਹੀ ਬੁਰਿਆਈ ਨਾਲ ਨੀਵੇਂ ਹੁੰਦੇ ਹਨ।

6ਸਚਿਆਰਾਂ ਦੀ ਧਾਰਮਿਕਤਾ ਉਹਨਾਂ ਨੂੰ ਛੁਡਾਉਂਦੀ ਹੈ, ਪਰ ਬੇਵਫ਼ਾ ਆਪਣੀਆਂ ਬੁਰੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.