4ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾਉਂਦਾ ਹੈ।
5ਨਿਰਦੋਸ਼ਾਂ ਦੀ ਧਾਰਮਿਕਤਾ ਉਹਨਾਂ ਦੇ ਰਾਹਾਂ ਨੂੰ ਸਿੱਧਾ ਕਰਦੀ ਹੈ, ਪਰ ਦੁਸ਼ਟ ਆਪਣੀ ਹੀ ਬੁਰਿਆਈ ਨਾਲ ਨੀਵੇਂ ਹੁੰਦੇ ਹਨ।
6ਸਚਿਆਰਾਂ ਦੀ ਧਾਰਮਿਕਤਾ ਉਹਨਾਂ ਨੂੰ ਛੁਡਾਉਂਦੀ ਹੈ, ਪਰ ਬੇਵਫ਼ਾ ਆਪਣੀਆਂ ਬੁਰੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ।
7ਜਦ ਦੁਸ਼ਟ ਮਰਦਾ ਹੈ ਤਾਂ ਉਸਦੀ ਆਸ ਵੀ ਮਿਟ ਜਾਂਦੀ ਹੈ, ਉਹਨਾਂ ਦੀ ਸ਼ਕਤੀ ਦੇ ਸਾਰੇ ਵਾਅਦੇ ਵਿਅਰਥ ਜਾਂਦੇ ਹਨ।
8ਧਰਮੀ ਨੂੰ ਮੁਸੀਬਤ ਤੋਂ ਬਚਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ।