ਕਹਾਉਤਾਂ 19

ਬਹੁਤ ਸਾਰੇ ਇੱਕ ਸ਼ਾਸਕ ਦੀ ਕਿਰਪਾ ਕਰਦੇ ਹਨ, ਅਤੇ ਹਰ ਕੋਈ ਉਸ ਦਾ ਮਿੱਤਰ ਹੈ ਜੋ ਤੋਹਫ਼ੇ ਦਿੰਦਾ ਹੈ।

Proverbs 19:6 (UKJV) Many will implore the favour of the prince: and every man is a friend to him that gives gifts.

4ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ, ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।

5ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ, ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਅਜ਼ਾਦ ਨਹੀਂ ਹੋਵੇਗਾ।

6ਬਹੁਤ ਸਾਰੇ ਇੱਕ ਸ਼ਾਸਕ ਦੀ ਕਿਰਪਾ ਕਰਦੇ ਹਨ, ਅਤੇ ਹਰ ਕੋਈ ਉਸ ਦਾ ਮਿੱਤਰ ਹੈ ਜੋ ਤੋਹਫ਼ੇ ਦਿੰਦਾ ਹੈ।

7ਗਰੀਬ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ, ਤਾਂ ਉਹਨਾਂ ਦੇ ਮਿੱਤਰ ਉਹਨਾਂ ਤੋਂ ਕਿਉਂ ਨਾ ਦੂਰ ਰਹਿਣਗੇ! ਭਾਵੇਂ ਗਰੀਬ ਮਿੰਨਤਾਂ ਕਰਕੇ ਉਹਨਾਂ ਦਾ ਪਿੱਛਾ ਕਰਦੇ ਹਨ, ਉਹ ਕਿਤੇ ਨਹੀਂ ਲੱਭਦੇ।

8ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੇ ਜਾਨ ਨੂੰ ਪਿਆਰ ਕਰਦਾ ਹੈ, ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਸਨੂੰ ਲਾਭ ਮਿਲੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.