ਕਹਾਉਤਾਂ 23

ਆਪਣੇ ਦਿਲ ਨੂੰ ਸਿੱਖਿਆ ਅਤੇ ਆਪਣੇ ਕੰਨ ਨੂੰ ਗਿਆਨ ਦੀਆਂ ਗੱਲਾਂ ਵੱਲ ਲਗਾਓ।

Proverbs 23:12 (UKJV) Apply yours heart unto instruction, and yours ears to the words of knowledge.

10ਇੱਕ ਪ੍ਰਾਚੀਨ ਸੀਮਾ ਦੇ ਪੱਥਰ ਨੂੰ ਨਾ ਹਿਲਾਓ ਨਾ ਅਨਾਥਾਂ ਦੇ ਖੇਤਾਂ ਵਿੱਚ ਕਬਜ਼ਾ ਕਰੋ,

11ਕਿਉਂਕਿ ਉਹਨਾਂ ਦਾ ਛੁਡਾਉਣ ਵਾਲਾ ਮਜ਼ਬੂਤ ਹੈ, ਉਹ ਤੁਹਾਡੇ ਵਿਰੁੱਧ ਉਹਨਾਂ ਦਾ ਮਕੁੱਦਮਾ ਲੜੇਗਾ।

12ਆਪਣੇ ਦਿਲ ਨੂੰ ਸਿੱਖਿਆ ਅਤੇ ਆਪਣੇ ਕੰਨ ਨੂੰ ਗਿਆਨ ਦੀਆਂ ਗੱਲਾਂ ਵੱਲ ਲਗਾਓ।

13ਬੱਚੇ ਨੂੰ ਅਨੁਸ਼ਾਸਨ ਦੇਣ ਤੋਂ ਨਾ ਰੁੱਕ, ਜੇ ਤੂੰ ਉਹ ਨੂੰ ਡੰਡੇ ਨਾਲ ਸਜ਼ਾ ਦੇਵੇ, ਤਾਂ ਉਹ ਨਹੀਂ ਮਰਨਗੇ।

14ਤੂੰ ਸੋਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਨਰਕ ਤੋਂ ਬਚਾ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.