12ਆਪਣੇ ਦਿਲ ਨੂੰ ਸਿੱਖਿਆ ਅਤੇ ਆਪਣੇ ਕੰਨ ਨੂੰ ਗਿਆਨ ਦੀਆਂ ਗੱਲਾਂ ਵੱਲ ਲਗਾਓ।
13ਬੱਚੇ ਨੂੰ ਅਨੁਸ਼ਾਸਨ ਦੇਣ ਤੋਂ ਨਾ ਰੁੱਕ, ਜੇ ਤੂੰ ਉਹ ਨੂੰ ਡੰਡੇ ਨਾਲ ਸਜ਼ਾ ਦੇਵੇ, ਤਾਂ ਉਹ ਨਹੀਂ ਮਰਨਗੇ।
14ਤੂੰ ਸੋਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਨਰਕ ਤੋਂ ਬਚਾ ਲੈ।
15ਹੇ ਮੇਰੇ ਪੁੱਤਰ, ਜੇਕਰ ਤੇਰਾ ਮਨ ਬੁੱਧਵਾਨ ਹੈ, ਤਾਂ ਮੇਰਾ ਮਨ ਸੱਚ-ਮੁੱਚ ਅਨੰਦ ਹੋਵੇਗਾ।
16ਜਦੋਂ ਤੁਹਾਡੇ ਬੁੱਲ੍ਹ ਸਹੀ ਗੱਲ ਬੋਲਣਗੇ, ਤਾਂ ਮੇਰਾ ਆਤਮਾ ਅਨੰਦ ਹੋਵੇਗਾ।