16ਕਿਉਂਕਿ ਭਾਵੇਂ ਧਰਮੀ ਸੱਤ ਵਾਰ ਡਿੱਗੇ, ਉਹ ਮੁੜ ਉੱਠਦੇ ਹਨ, ਪਰ ਦੁਸ਼ਟ ਬਿਪਤਾ ਦੇ ਵਿੱਚ ਡਿੱਗ ਕੇ ਪਏ ਰਹਿੰਦੇ ਹਨ।
17ਜਦੋਂ ਤੁਹਾਡਾ ਵੈਰੀ ਡਿੱਗ ਪਵੇ ਤਾਂ ਖੁਸ਼ ਨਾ ਹੋਵੋ; ਜਦੋਂ ਉਹ ਠੋਕਰ ਖਾਣ, ਤਾਂ ਤੁਹਾਡਾ ਦਿਲ ਅਨੰਦ ਨਾ ਹੋਵੇ,
18ਕਿਤੇ ਯਾਹਵੇਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਹਨਾਂ ਤੋਂ ਹਟਾ ਲਵੇ।
19ਦੁਸ਼ਟਾਂ ਦੇ ਕਾਰਨ ਨਾ ਘਬਰਾਓ ਅਤੇ ਦੁਸ਼ਟਾਂ ਤੋਂ ਈਰਖਾ ਨਾ ਕਰੋ,
20ਕਿਉਂਕਿ ਦੁਸ਼ਟ ਨੂੰ ਭਵਿੱਖ ਵਿੱਚ ਕੋਈ ਆਸ ਨਹੀਂ ਹੈ, ਅਤੇ ਦੁਸ਼ਟਾਂ ਦਾ ਦੀਵਾ ਬੁਝ ਜਾਵੇਗਾ।