25ਪਰ ਜਿਹੜੇ ਦੋਸ਼ੀ ਠਹਿਰਾਉਂਦੇ ਹਨ ਉਹਨਾਂ ਦਾ ਭਲਾ ਹੋਵੇਗਾ, ਅਤੇ ਉਹਨਾਂ ਉੱਤੇ ਬਹੁਤ ਬਰਕਤਾਂ ਆਉਣਗੀਆਂ।
26ਜਿਹੜਾ ਇਮਾਨਦਾਰੀ ਨਾਲ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪਿਆਰ ਕਰਦਾ ਹੈ।
27ਪਹਿਲਾ ਬਾਹਰ ਆਪਣਾ ਕੰਮ ਤਿਆਰ ਕਰ, ਅਤੇ ਆਪਣੇ ਖੇਤ ਨੂੰ ਸੁਆਰ; ਉਸ ਤੋਂ ਬਾਅਦ, ਆਪਣਾ ਘਰ ਬਣਾਓ।
28ਬਿਨਾਂ ਕਾਰਨ ਆਪਣੇ ਗੁਆਂਢੀ ਦੇ ਵਿਰੁੱਧ ਗਵਾਹੀ ਨਾ ਦੇ, ਕੀ ਤੁਸੀਂ ਆਪਣੇ ਬੁੱਲ੍ਹਾਂ ਨੂੰ ਭਰਮਾਉਣ ਲਈ ਵਰਤੋਗੇ?
29ਇਹ ਨਾ ਆਖ, “ਮੈਂ ਉਹਨਾਂ ਨਾਲ ਕਰਾਂਗਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤਾ ਹੈ, ਮੈਂ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦਿਆਂਗਾ।”