26ਕਿਉਂਕਿ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ, ਅਤੇ ਪਰਾਈ ਔਰਤ ਅਨਮੋਲ ਜੀਵਨ ਦਾ ਸ਼ਿਕਾਰ ਲੈਂਦੀ ਹੈ।
27ਕੀ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਲਵੇ, ਤੇ ਉਸਦੇ ਕੱਪੜੇ ਨਾ ਸੜਨਗੇ?
28ਕੀ ਕੋਈ ਮਨੁੱਖ ਕੋਲਿਆ ਉੱਤੇ ਚੱਲ ਸਕਦਾ ਹੈ, ਅਤੇ ਉਸਦੇ ਪੈਰ ਨਾ ਝੁਲਸਣਗੇ?
29ਇਸੇ ਤਰ੍ਹਾਂ ਉਹ ਹੈ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ ਹੈ, ਕੋਈ ਵੀ ਜੋ ਉਸ ਨੂੰ ਛੂਹਦਾ ਹੈ ਉਹ ਸਜ਼ਾ ਤੋਂ ਨਹੀਂ ਬਚੇਗਾ।
30ਲੋਕ ਇੱਕ ਚੋਰ ਨੂੰ ਤੁੱਛ ਨਹੀਂ ਸਮਝਦੇ, ਜੋ ਉਹ ਭੁੱਖੇ ਮਰਨ ਵੇਲੇ ਆਪਣੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਹੈ।