2ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਵਿਭਚਾਰ ਕੀਤਾ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਦਾਖਰਸ ਨਾਲ ਮਤਵਾਲੇ ਹੋਏ।”
3ਤਦ ਦੂਤ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਹੋਏ ਵੇਖਿਆ ਜਿਹੜਾ ਦਰਿੰਦਾ ਨਿੰਦਿਆ ਦੇ ਨਾਂਵਾ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ।
4ਉਸ ਔਰਤ ਨੇ ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਸਨ, ਉਹ ਸੋਨੇ ਅਤੇ ਮਹਿੰਗੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਉਸ ਨੇ ਆਪਣੇ ਹੱਥ ਵਿੱਚ ਸੋਨੇ ਦਾ ਕਟੋਰਾ ਫੜਿਆ ਹੋਇਆ ਸੀ, ਜੋ ਘਿਣਾਉਣੀਆਂ ਵਸਤਾ ਅਤੇ ਉਸ ਦੇ ਵਿਭਚਾਰ ਨਾਲ ਭਰਿਆ ਹੋਇਆ ਸੀ।
5ਉਸ ਦੇ ਮੱਥੇ ਉੱਤੇ ਇੱਕ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ: ਮਹਾਨ ਬਾਬੇਲ ਵੇਸਵਾਵਾਂ ਦੀ ਮਾਤਾ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾ ਦੀ ਮਾਂ।
6ਮੈ ਵੇਖਿਆ ਉਸ ਔਰਤ ਨੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਲਹੂ ਨੂੰ ਪੀਤਾ, ਅਤੇ ਜਿਨ੍ਹਾਂ ਨੇ ਯਿਸ਼ੂ ਮਸੀਹ ਦੀ ਗਵਾਹੀ ਦਿੱਤੀ। ਉਸ ਨੂੰ ਵੇਖ ਕੇ ਮੈ ਹੈਰਾਨ ਰਹਿ ਗਿਆ।