5ਯਾਦ ਕਰੋ ਕਿ ਤੁਸੀਂ ਕਿੱਥੋਂ ਡਿੱਗੇ ਹੋ! ਤੋਬਾ ਕਰੋ ਅਤੇ ਉਹ ਕੰਮ ਕਰੋ ਜੋ ਤੁਸੀਂ ਪਹਿਲਾਂ ਕੀਤਾ ਸੀ। ਜੇ ਤੁਸੀਂ ਤੋਬਾ ਨਹੀਂ ਕੀਤੀ, ਤਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਸ਼ਮਾਦਾਨ ਨੂੰ ਉਸ ਦੀ ਜਗ੍ਹਾ ਤੋਂ ਹਟਾ ਦੇਵਾਂਗਾ।
6ਪਰ ਇਹ ਤੁਹਾਡੇ ਪੱਖ ਵਿੱਚ ਹੈ: ਤੁਸੀਂ ਨਿਕੁਲਾਈਆਂ ਦੇ ਭੈੜੇ ਕੰਮਾਂ ਤੋਂ ਨਫ਼ਰਤ ਕਰਦੇ ਹੋ, ਜਿਵੇਂ ਮੈਂ ਕਰਦਾ ਹਾਂ।
7ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਹਰੇਕ ਜਿੱਤਣ ਵਾਲੇ ਨੂੰ ਮੈਂ ਜੀਵਨ ਦੇ ਰੁੱਖ ਤੋਂ ਫ਼ਲ ਦੇਵਾਂਗਾ ਜੋ ਪਰਮੇਸ਼ਵਰ ਦੇ ਫ਼ਿਰਦੌਸ ਵਿੱਚ ਹੈ।
8“ਸਮੁਰਨੇ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਉਸ ਦੇ ਸ਼ਬਦ ਹਨ ਜਿਹੜਾ ਪਹਿਲਾਂ ਅਤੇ ਆਖਰੀ ਹੈ, ਜਿਹੜਾ ਮਰ ਗਿਆ ਸੀ ਪਰ ਹੁਣ ਜੀਉਂਦਾ ਹੈ।
9ਮੈਂ ਤੁਹਾਡੇ ਦੁੱਖਾਂ ਅਤੇ ਤੁਹਾਡੀ ਗਰੀਬੀ ਨੂੰ ਜਾਣਦਾ ਹਾਂ, ਫਿਰ ਵੀ ਤੁਸੀਂ ਅਮੀਰ ਹੋ! ਮੈਂ ਉਹਨਾਂ ਲੋਕਾਂ ਦੀ ਬਦਨਾਮੀ ਬਾਰੇ ਜਾਣਦਾ ਹਾਂ ਜੋ ਕਹਿੰਦੇ ਹਨ ਕਿ ਉਹ ਯਹੂਦੀ ਹਨ ਅਤੇ ਦਰਅਸਲ ਵਿੱਚ ਉਹ ਨਹੀਂ ਹਨ, ਸਗੋਂ ਉਹ ਸ਼ੈਤਾਨ ਦੀ ਮੰਡਲੀ ਹਨ।