6ਪਰ ਇਹ ਤੁਹਾਡੇ ਪੱਖ ਵਿੱਚ ਹੈ: ਤੁਸੀਂ ਨਿਕੁਲਾਈਆਂ ਦੇ ਭੈੜੇ ਕੰਮਾਂ ਤੋਂ ਨਫ਼ਰਤ ਕਰਦੇ ਹੋ, ਜਿਵੇਂ ਮੈਂ ਕਰਦਾ ਹਾਂ।
7ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਹਰੇਕ ਜਿੱਤਣ ਵਾਲੇ ਨੂੰ ਮੈਂ ਜੀਵਨ ਦੇ ਰੁੱਖ ਤੋਂ ਫ਼ਲ ਦੇਵਾਂਗਾ ਜੋ ਪਰਮੇਸ਼ਵਰ ਦੇ ਫ਼ਿਰਦੌਸ ਵਿੱਚ ਹੈ।
8“ਸਮੁਰਨੇ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਉਸ ਦੇ ਸ਼ਬਦ ਹਨ ਜਿਹੜਾ ਪਹਿਲਾਂ ਅਤੇ ਆਖਰੀ ਹੈ, ਜਿਹੜਾ ਮਰ ਗਿਆ ਸੀ ਪਰ ਹੁਣ ਜੀਉਂਦਾ ਹੈ।
9ਮੈਂ ਤੁਹਾਡੇ ਦੁੱਖਾਂ ਅਤੇ ਤੁਹਾਡੀ ਗਰੀਬੀ ਨੂੰ ਜਾਣਦਾ ਹਾਂ, ਫਿਰ ਵੀ ਤੁਸੀਂ ਅਮੀਰ ਹੋ! ਮੈਂ ਉਹਨਾਂ ਲੋਕਾਂ ਦੀ ਬਦਨਾਮੀ ਬਾਰੇ ਜਾਣਦਾ ਹਾਂ ਜੋ ਕਹਿੰਦੇ ਹਨ ਕਿ ਉਹ ਯਹੂਦੀ ਹਨ ਅਤੇ ਦਰਅਸਲ ਵਿੱਚ ਉਹ ਨਹੀਂ ਹਨ, ਸਗੋਂ ਉਹ ਸ਼ੈਤਾਨ ਦੀ ਮੰਡਲੀ ਹਨ।
10ਉਸ ਦੁੱਖ ਤੋਂ ਨਾ ਡਰੋ ਜਿਹੜਾ ਤੁਸੀਂ ਸਹਿਣ ਵਾਲੇ ਹੋ। ਮੈਂ ਤੁਹਾਨੂੰ ਦੱਸਦਾ ਹਾਂ, ਦੁਸ਼ਟ ਤੁਹਾਡੇ ਵਿੱਚੋਂ ਕਈਆਂ ਨੂੰ ਪਰਖਣ ਲਈ ਜੇਲ੍ਹ ਵਿੱਚ ਪਾ ਦੇਵੇਗਾ, ਅਤੇ ਤੁਹਾਨੂੰ ਦਸ ਦਿਨਾਂ ਤੱਕ ਅੱਤਿਆਚਾਰ ਸਹਿਣੇ ਪੈਣਗੇ। ਪਰ ਤੁਸੀਂ ਮੌਤ ਤੱਕ ਵੀ ਵਫ਼ਾਦਾਰ ਰਹੋ, ਅਤੇ ਮੈਂ ਤੁਹਾਨੂੰ ਜੀਵਨ ਦਾ ਮੁਕਟ ਦਿਆਂਗਾ।