12ਜਦੋਂ ਰਾਜਾ ਆਪਣੀ ਮੇਜ਼ ਉੱਤੇ ਸੀ, ਮੇਰੇ ਅਤਰ ਨੇ ਆਪਣੀ ਖੁਸ਼ਬੂ ਫੈਲਾਈ।
13ਮੇਰਾ ਪਿਆਰਾ ਮੇਰੇ ਲਈ ਗੰਧਰਸ ਦਾ ਇੱਕ ਥੈਲਾ ਹੈ, ਜੋ ਮੇਰੀਆਂ ਛਾਤੀਆਂ ਵਿੱਚਕਾਰ ਅਰਾਮ ਕਰਦਾ ਹੈ।
14ਮੇਰਾ ਪਿਆਰਾ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ, ਜੋ ਏਨ ਗੇਦੀ ਦੇ ਬਗੀਚਿਆ ਵਿੱਚ ਹੈ।
15ਹੇ ਮੇਰੀ ਪ੍ਰੀਤਮਾ, ਤੂੰ ਕਿੰਨੀ ਸੋਹਣੀ ਹੈ! ਓਹ, ਤੂੰ ਕਿੰਨਾ ਸੋਹਣਾ ਹੈ! ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।
16ਹੇ ਮੇਰੇ ਪਿਆਰੇ, ਤੂੰ ਕਿੰਨਾ ਸੋਹਣਾ ਹੈ! ਓਹ, ਕਿੰਨਾ ਸੋਹਣਾ! ਅਤੇ ਸਾਡਾ ਬਿਸਤਰਾ ਹਰਿਆ ਭਰਿਆ ਹੈ।