9ਮੇਰਾ ਪਿਆਰਾ ਜਵਾਨ ਹਿਰਨ ਵਰਗਾ ਹੈ। ਦੇਖੋ! ਉੱਥੇ ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, ਖਿੜਕੀਆਂ ਵਿੱਚੋਂ ਦੇਖਦਾ ਹੈ, ਜਾਲੀ ਵਿੱਚੋਂ ਦੇਖਦਾ ਹੈ।
10ਮੇਰੇ ਪਿਆਰੇ ਨੇ ਮੈਨੂੰ ਆਖਿਆ, “ਉੱਠ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੇ ਨਾਲ ਆ।
11ਵੇਖੋ! ਸਰਦੀ ਬੀਤ ਗਈ ਹੈ; ਬਾਰਸ਼ ਖਤਮ ਹੋ ਗਈ ਹੈ।
12ਧਰਤੀ ਉੱਤੇ ਫੁੱਲ ਦਿਖਾਈ ਦਿੰਦੇ ਹਨ; ਗਾਉਣ ਦੀ ਰੁੱਤ ਆ ਗਈ ਹੈ, ਕਬੂਤਰਾਂ ਦੀ ਆਵਾਜ਼ ਸਾਡੀ ਧਰਤੀ ਵਿੱਚ ਸੁਣਾਈ ਦਿੰਦੀ ਹੈ।
13ਹੰਜੀਰ ਦਾ ਰੁੱਖ ਆਪਣਾ ਅਗੇਤਾ ਫਲ ਦਿੰਦਾ ਹੈ। ਖਿੜਦੀਆਂ ਵੇਲਾਂ ਨੇ ਆਪਣੀ ਮਹਿਕ ਫੈਲਾਈ। ਉੱਠ, ਮੇਰੀ ਪਿਆਰੀ, ਆ; ਮੇਰੀ ਸੋਹਣੀ, ਮੇਰੇ ਨਾਲ ਆ।”