ਸਰੇਸ਼ਟ 2

ਧਰਤੀ ਉੱਤੇ ਫੁੱਲ ਦਿਖਾਈ ਦਿੰਦੇ ਹਨ; ਗਾਉਣ ਦੀ ਰੁੱਤ ਆ ਗਈ ਹੈ, ਕਬੂਤਰਾਂ ਦੀ ਆਵਾਜ਼ ਸਾਡੀ ਧਰਤੀ ਵਿੱਚ ਸੁਣਾਈ ਦਿੰਦੀ ਹੈ।

Song of Solomon 2:12 (UKJV) The flowers appear on the earth; the time of the singing of birds has come, and the voice of the turtle is heard in our land;

10ਮੇਰੇ ਪਿਆਰੇ ਨੇ ਮੈਨੂੰ ਆਖਿਆ, “ਉੱਠ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੇ ਨਾਲ ਆ।

11ਵੇਖੋ! ਸਰਦੀ ਬੀਤ ਗਈ ਹੈ; ਬਾਰਸ਼ ਖਤਮ ਹੋ ਗਈ ਹੈ।

12ਧਰਤੀ ਉੱਤੇ ਫੁੱਲ ਦਿਖਾਈ ਦਿੰਦੇ ਹਨ; ਗਾਉਣ ਦੀ ਰੁੱਤ ਆ ਗਈ ਹੈ, ਕਬੂਤਰਾਂ ਦੀ ਆਵਾਜ਼ ਸਾਡੀ ਧਰਤੀ ਵਿੱਚ ਸੁਣਾਈ ਦਿੰਦੀ ਹੈ।

13ਹੰਜੀਰ ਦਾ ਰੁੱਖ ਆਪਣਾ ਅਗੇਤਾ ਫਲ ਦਿੰਦਾ ਹੈ। ਖਿੜਦੀਆਂ ਵੇਲਾਂ ਨੇ ਆਪਣੀ ਮਹਿਕ ਫੈਲਾਈ। ਉੱਠ, ਮੇਰੀ ਪਿਆਰੀ, ਆ; ਮੇਰੀ ਸੋਹਣੀ, ਮੇਰੇ ਨਾਲ ਆ।”

14ਮੇਰੀ ਕਬੂਤਰੀਏ ਜਿਹੜੀ ਚੱਟਾਨਾ ਦੀਆਂ ਦਰਾਰਾ ਵਿੱਚ, ਪਹਾੜਾਂ ਦੇ ਛੁਪਣ ਦੇ ਸਥਾਨਾਂ ਵਿੱਚ, ਮੈਨੂੰ ਆਪਣਾ ਮੂੰਹ ਵਿਖਾ, ਮੈਨੂੰ ਆਪਣੀ ਆਵਾਜ਼ ਸੁਣਨ ਦੇ; ਤੁਹਾਡੀ ਆਵਾਜ਼ ਮਿੱਠੀ ਹੈ, ਅਤੇ ਤੇਰਾ ਚਿਹਰਾ ਪਿਆਰਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.