ਸਰੇਸ਼ਟ 2

ਹੰਜੀਰ ਦਾ ਰੁੱਖ ਆਪਣਾ ਅਗੇਤਾ ਫਲ ਦਿੰਦਾ ਹੈ। ਖਿੜਦੀਆਂ ਵੇਲਾਂ ਨੇ ਆਪਣੀ ਮਹਿਕ ਫੈਲਾਈ। ਉੱਠ, ਮੇਰੀ ਪਿਆਰੀ, ਆ; ਮੇਰੀ ਸੋਹਣੀ, ਮੇਰੇ ਨਾਲ ਆ।”

Song of Solomon 2:13 (UKJV) The fig tree puts forth her green figs, and the vines with the tender grape give a good smell. Arise, my love, my fair one, and come away.

11ਵੇਖੋ! ਸਰਦੀ ਬੀਤ ਗਈ ਹੈ; ਬਾਰਸ਼ ਖਤਮ ਹੋ ਗਈ ਹੈ।

12ਧਰਤੀ ਉੱਤੇ ਫੁੱਲ ਦਿਖਾਈ ਦਿੰਦੇ ਹਨ; ਗਾਉਣ ਦੀ ਰੁੱਤ ਆ ਗਈ ਹੈ, ਕਬੂਤਰਾਂ ਦੀ ਆਵਾਜ਼ ਸਾਡੀ ਧਰਤੀ ਵਿੱਚ ਸੁਣਾਈ ਦਿੰਦੀ ਹੈ।

13ਹੰਜੀਰ ਦਾ ਰੁੱਖ ਆਪਣਾ ਅਗੇਤਾ ਫਲ ਦਿੰਦਾ ਹੈ। ਖਿੜਦੀਆਂ ਵੇਲਾਂ ਨੇ ਆਪਣੀ ਮਹਿਕ ਫੈਲਾਈ। ਉੱਠ, ਮੇਰੀ ਪਿਆਰੀ, ਆ; ਮੇਰੀ ਸੋਹਣੀ, ਮੇਰੇ ਨਾਲ ਆ।”

14ਮੇਰੀ ਕਬੂਤਰੀਏ ਜਿਹੜੀ ਚੱਟਾਨਾ ਦੀਆਂ ਦਰਾਰਾ ਵਿੱਚ, ਪਹਾੜਾਂ ਦੇ ਛੁਪਣ ਦੇ ਸਥਾਨਾਂ ਵਿੱਚ, ਮੈਨੂੰ ਆਪਣਾ ਮੂੰਹ ਵਿਖਾ, ਮੈਨੂੰ ਆਪਣੀ ਆਵਾਜ਼ ਸੁਣਨ ਦੇ; ਤੁਹਾਡੀ ਆਵਾਜ਼ ਮਿੱਠੀ ਹੈ, ਅਤੇ ਤੇਰਾ ਚਿਹਰਾ ਪਿਆਰਾ ਹੈ।

15ਸਾਡੇ ਲਈ ਲੂੰਬੜੀਆਂ ਨੂੰ ਫੜੋ, ਸਗੋਂ ਛੋਟੀਆਂ ਲੂੰਬੜੀਆਂ ਨੂੰ ਜੋ ਅੰਗੂਰੀ ਬਾਗ਼ਾਂ ਨੂੰ ਉਜਾੜ ਦਿੰਦੀਆਂ ਹਨ, ਸਾਡੇ ਅੰਗੂਰੀ ਬਾਗ ਜੋ ਖਿੜੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.