13ਹੰਜੀਰ ਦਾ ਰੁੱਖ ਆਪਣਾ ਅਗੇਤਾ ਫਲ ਦਿੰਦਾ ਹੈ। ਖਿੜਦੀਆਂ ਵੇਲਾਂ ਨੇ ਆਪਣੀ ਮਹਿਕ ਫੈਲਾਈ। ਉੱਠ, ਮੇਰੀ ਪਿਆਰੀ, ਆ; ਮੇਰੀ ਸੋਹਣੀ, ਮੇਰੇ ਨਾਲ ਆ।”
14ਮੇਰੀ ਕਬੂਤਰੀਏ ਜਿਹੜੀ ਚੱਟਾਨਾ ਦੀਆਂ ਦਰਾਰਾ ਵਿੱਚ, ਪਹਾੜਾਂ ਦੇ ਛੁਪਣ ਦੇ ਸਥਾਨਾਂ ਵਿੱਚ, ਮੈਨੂੰ ਆਪਣਾ ਮੂੰਹ ਵਿਖਾ, ਮੈਨੂੰ ਆਪਣੀ ਆਵਾਜ਼ ਸੁਣਨ ਦੇ; ਤੁਹਾਡੀ ਆਵਾਜ਼ ਮਿੱਠੀ ਹੈ, ਅਤੇ ਤੇਰਾ ਚਿਹਰਾ ਪਿਆਰਾ ਹੈ।
15ਸਾਡੇ ਲਈ ਲੂੰਬੜੀਆਂ ਨੂੰ ਫੜੋ, ਸਗੋਂ ਛੋਟੀਆਂ ਲੂੰਬੜੀਆਂ ਨੂੰ ਜੋ ਅੰਗੂਰੀ ਬਾਗ਼ਾਂ ਨੂੰ ਉਜਾੜ ਦਿੰਦੀਆਂ ਹਨ, ਸਾਡੇ ਅੰਗੂਰੀ ਬਾਗ ਜੋ ਖਿੜੇ ਹੋਏ ਹਨ।
16ਮੇਰਾ ਪਿਆਰਾ ਮੇਰਾ ਹੈ ਅਤੇ ਮੈਂ ਉਸਦੀ ਹਾਂ। ਉਹ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਾਉਂਦਾ ਹੈ।
17ਜਦ ਤੱਕ ਦਿਨ ਢਲ ਨਾ ਜਾਵੇ, ਅਤੇ ਪਰਛਾਵੇਂ ਭੱਜ ਨਾ ਜਾ, ਮੇਰੇ ਪਿਆਰੇ ਮੁੜ, ਅਤੇ ਇੱਕ ਚਿਕਾਰੇ ਵਾਂਗੂੰ ਅਤੇ ਜਵਾਨ ਹਿਰਨ ਵਾਂਗ ਬਣ ਜੋ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ।