ਸਰੇਸ਼ਟ 2

ਮੇਰੀ ਕਬੂਤਰੀਏ ਜਿਹੜੀ ਚੱਟਾਨਾ ਦੀਆਂ ਦਰਾਰਾ ਵਿੱਚ, ਪਹਾੜਾਂ ਦੇ ਛੁਪਣ ਦੇ ਸਥਾਨਾਂ ਵਿੱਚ, ਮੈਨੂੰ ਆਪਣਾ ਮੂੰਹ ਵਿਖਾ, ਮੈਨੂੰ ਆਪਣੀ ਆਵਾਜ਼ ਸੁਣਨ ਦੇ; ਤੁਹਾਡੀ ਆਵਾਜ਼ ਮਿੱਠੀ ਹੈ, ਅਤੇ ਤੇਰਾ ਚਿਹਰਾ ਪਿਆਰਾ ਹੈ।

Song of Solomon 2:14 (UKJV) O my dove, that are in the clefts of the rock, in the secret places of the stairs, let me see your countenance, let me hear your voice; for sweet is your voice, and your countenance is comely.

12ਧਰਤੀ ਉੱਤੇ ਫੁੱਲ ਦਿਖਾਈ ਦਿੰਦੇ ਹਨ; ਗਾਉਣ ਦੀ ਰੁੱਤ ਆ ਗਈ ਹੈ, ਕਬੂਤਰਾਂ ਦੀ ਆਵਾਜ਼ ਸਾਡੀ ਧਰਤੀ ਵਿੱਚ ਸੁਣਾਈ ਦਿੰਦੀ ਹੈ।

13ਹੰਜੀਰ ਦਾ ਰੁੱਖ ਆਪਣਾ ਅਗੇਤਾ ਫਲ ਦਿੰਦਾ ਹੈ। ਖਿੜਦੀਆਂ ਵੇਲਾਂ ਨੇ ਆਪਣੀ ਮਹਿਕ ਫੈਲਾਈ। ਉੱਠ, ਮੇਰੀ ਪਿਆਰੀ, ਆ; ਮੇਰੀ ਸੋਹਣੀ, ਮੇਰੇ ਨਾਲ ਆ।”

14ਮੇਰੀ ਕਬੂਤਰੀਏ ਜਿਹੜੀ ਚੱਟਾਨਾ ਦੀਆਂ ਦਰਾਰਾ ਵਿੱਚ, ਪਹਾੜਾਂ ਦੇ ਛੁਪਣ ਦੇ ਸਥਾਨਾਂ ਵਿੱਚ, ਮੈਨੂੰ ਆਪਣਾ ਮੂੰਹ ਵਿਖਾ, ਮੈਨੂੰ ਆਪਣੀ ਆਵਾਜ਼ ਸੁਣਨ ਦੇ; ਤੁਹਾਡੀ ਆਵਾਜ਼ ਮਿੱਠੀ ਹੈ, ਅਤੇ ਤੇਰਾ ਚਿਹਰਾ ਪਿਆਰਾ ਹੈ।

15ਸਾਡੇ ਲਈ ਲੂੰਬੜੀਆਂ ਨੂੰ ਫੜੋ, ਸਗੋਂ ਛੋਟੀਆਂ ਲੂੰਬੜੀਆਂ ਨੂੰ ਜੋ ਅੰਗੂਰੀ ਬਾਗ਼ਾਂ ਨੂੰ ਉਜਾੜ ਦਿੰਦੀਆਂ ਹਨ, ਸਾਡੇ ਅੰਗੂਰੀ ਬਾਗ ਜੋ ਖਿੜੇ ਹੋਏ ਹਨ।

16ਮੇਰਾ ਪਿਆਰਾ ਮੇਰਾ ਹੈ ਅਤੇ ਮੈਂ ਉਸਦੀ ਹਾਂ। ਉਹ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.