ਸਰੇਸ਼ਟ 6

ਤੇਰੇ ਦੰਦ ਭੇਡਾਂ ਦੇ ਇੱਜੜ ਵਰਗੇ ਹਨ ਜਿਹੜੀਆਂ ਨਹਾ ਕੇ ਉਤਾਹ ਆਈਆਂ ਹਨ, ਹਰੇਕ ਦੇ ਆਪਣੇ ਜੁੜਵੇਂ ਹਨ, ਉਹਨਾਂ ਵਿੱਚੋਂ ਇੱਕ ਵੀ ਇਕੱਲੀ ਨਹੀਂ ਹੈ।

Song of Solomon 6:6 (UKJV) Your teeth are as a flock of sheep which go up from the washing, whereof every one bears twins, and there is not one barren among them.

4ਹੇ ਮੇਰੀ ਪ੍ਰੀਤਮਾ, ਤੂੰ ਤਿਰਜ਼ਾਹ ਵਾਂਗੂੰ ਸੋਹਣੀ ਹੈ, ਯੇਰੂਸ਼ਲੇਮ ਵਰਗੀ ਸੋਹਣੀ, ਝੰਡੇ ਵਾਲੀਆਂ ਫ਼ੌਜਾਂ ਵਾਂਗੂੰ ਸ਼ਾਨਦਾਰ ਹੈ।

5ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲੈ, ਉਹ ਤਾਂ ਮੈਨੂੰ ਘਬਰਾ ਦਿੰਦੀਆ ਹਨ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਰਗੇ ਹਨ ਜੋ ਗਿਲਆਦ ਤੋਂ ਉੱਤਰਦੀਆ ਹਨ।

6ਤੇਰੇ ਦੰਦ ਭੇਡਾਂ ਦੇ ਇੱਜੜ ਵਰਗੇ ਹਨ ਜਿਹੜੀਆਂ ਨਹਾ ਕੇ ਉਤਾਹ ਆਈਆਂ ਹਨ, ਹਰੇਕ ਦੇ ਆਪਣੇ ਜੁੜਵੇਂ ਹਨ, ਉਹਨਾਂ ਵਿੱਚੋਂ ਇੱਕ ਵੀ ਇਕੱਲੀ ਨਹੀਂ ਹੈ।

7ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆ ਵਾਂਗੂੰ ਹਨ।

8ਸੱਠ ਰਾਣੀਆਂ, ਅਤੇ ਅੱਸੀ ਰਖੇਲਾਂ, ਅਤੇ ਕੁਆਰੀਆਂ ਗਿਣਤੀ ਤੋਂ ਵੱਧ ਹੋ ਸਕਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.