ਸਰੇਸ਼ਟ 6

ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆ ਵਾਂਗੂੰ ਹਨ।

Song of Solomon 6:7 (UKJV) As a piece of a pomegranate are your temples within your locks.

5ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲੈ, ਉਹ ਤਾਂ ਮੈਨੂੰ ਘਬਰਾ ਦਿੰਦੀਆ ਹਨ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਰਗੇ ਹਨ ਜੋ ਗਿਲਆਦ ਤੋਂ ਉੱਤਰਦੀਆ ਹਨ।

6ਤੇਰੇ ਦੰਦ ਭੇਡਾਂ ਦੇ ਇੱਜੜ ਵਰਗੇ ਹਨ ਜਿਹੜੀਆਂ ਨਹਾ ਕੇ ਉਤਾਹ ਆਈਆਂ ਹਨ, ਹਰੇਕ ਦੇ ਆਪਣੇ ਜੁੜਵੇਂ ਹਨ, ਉਹਨਾਂ ਵਿੱਚੋਂ ਇੱਕ ਵੀ ਇਕੱਲੀ ਨਹੀਂ ਹੈ।

7ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆ ਵਾਂਗੂੰ ਹਨ।

8ਸੱਠ ਰਾਣੀਆਂ, ਅਤੇ ਅੱਸੀ ਰਖੇਲਾਂ, ਅਤੇ ਕੁਆਰੀਆਂ ਗਿਣਤੀ ਤੋਂ ਵੱਧ ਹੋ ਸਕਦੀਆਂ ਹਨ।

9ਪਰ ਮੇਰੀ ਕਬੂਤਰੀ, ਮੇਰੀ ਸੰਪੂਰਨ, ਅਨੋਖੀ ਹੈ, ਆਪਣੀ ਮਾਂ ਦੀ ਇੱਕਲੌਤੀ ਧੀ, ਉਸ ਦੇ ਜਨਮ ਦੇਣ ਵਾਲੀ ਦੀ ਮਨਪਸੰਦ। ਮੁਟਿਆਰਾਂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਮੁਬਾਰਕ ਕਿਹਾ, ਰਾਣੀਆਂ ਅਤੇ ਰਖੇਲਾਂ ਨੇ ਉਸਦੀ ਉਸਤਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.