3ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ, ਉਹ ਜੋ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਦਾ ਹੈ।
4ਹੇ ਮੇਰੀ ਪ੍ਰੀਤਮਾ, ਤੂੰ ਤਿਰਜ਼ਾਹ ਵਾਂਗੂੰ ਸੋਹਣੀ ਹੈ, ਯੇਰੂਸ਼ਲੇਮ ਵਰਗੀ ਸੋਹਣੀ, ਝੰਡੇ ਵਾਲੀਆਂ ਫ਼ੌਜਾਂ ਵਾਂਗੂੰ ਸ਼ਾਨਦਾਰ ਹੈ।
5ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲੈ, ਉਹ ਤਾਂ ਮੈਨੂੰ ਘਬਰਾ ਦਿੰਦੀਆ ਹਨ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਰਗੇ ਹਨ ਜੋ ਗਿਲਆਦ ਤੋਂ ਉੱਤਰਦੀਆ ਹਨ।
6ਤੇਰੇ ਦੰਦ ਭੇਡਾਂ ਦੇ ਇੱਜੜ ਵਰਗੇ ਹਨ ਜਿਹੜੀਆਂ ਨਹਾ ਕੇ ਉਤਾਹ ਆਈਆਂ ਹਨ, ਹਰੇਕ ਦੇ ਆਪਣੇ ਜੁੜਵੇਂ ਹਨ, ਉਹਨਾਂ ਵਿੱਚੋਂ ਇੱਕ ਵੀ ਇਕੱਲੀ ਨਹੀਂ ਹੈ।
7ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆ ਵਾਂਗੂੰ ਹਨ।