ਸਰੇਸ਼ਟ 6

ਹੇ ਮੇਰੀ ਪ੍ਰੀਤਮਾ, ਤੂੰ ਤਿਰਜ਼ਾਹ ਵਾਂਗੂੰ ਸੋਹਣੀ ਹੈ, ਯੇਰੂਸ਼ਲੇਮ ਵਰਗੀ ਸੋਹਣੀ, ਝੰਡੇ ਵਾਲੀਆਂ ਫ਼ੌਜਾਂ ਵਾਂਗੂੰ ਸ਼ਾਨਦਾਰ ਹੈ।

Song of Solomon 6:4 (UKJV) You are beautiful, O my love, as Tirzah, comely as Jerusalem, terrible as an army with banners.

2ਮੇਰਾ ਪ੍ਰੀਤਮ ਆਪਣੇ ਬਾਗ ਲਈ, ਉਹ ਆਪਣੇ ਬਿਸਤਰੇ ਲਈ ਮਾਸਲੇ, ਉਹ ਉੱਥੇ ਆਪਣੇ ਇੱਜੜਾਂ ਨੂੰ ਚਾਰਨ, ਅਤੇ ਸੋਸਨ ਦੇ ਫੁੱਲ ਇਕੱਠੇ ਕਰਨ ਲਈ ਗਿਆ ਹੈ।

3ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ, ਉਹ ਜੋ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਦਾ ਹੈ।

4ਹੇ ਮੇਰੀ ਪ੍ਰੀਤਮਾ, ਤੂੰ ਤਿਰਜ਼ਾਹ ਵਾਂਗੂੰ ਸੋਹਣੀ ਹੈ, ਯੇਰੂਸ਼ਲੇਮ ਵਰਗੀ ਸੋਹਣੀ, ਝੰਡੇ ਵਾਲੀਆਂ ਫ਼ੌਜਾਂ ਵਾਂਗੂੰ ਸ਼ਾਨਦਾਰ ਹੈ।

5ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲੈ, ਉਹ ਤਾਂ ਮੈਨੂੰ ਘਬਰਾ ਦਿੰਦੀਆ ਹਨ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਰਗੇ ਹਨ ਜੋ ਗਿਲਆਦ ਤੋਂ ਉੱਤਰਦੀਆ ਹਨ।

6ਤੇਰੇ ਦੰਦ ਭੇਡਾਂ ਦੇ ਇੱਜੜ ਵਰਗੇ ਹਨ ਜਿਹੜੀਆਂ ਨਹਾ ਕੇ ਉਤਾਹ ਆਈਆਂ ਹਨ, ਹਰੇਕ ਦੇ ਆਪਣੇ ਜੁੜਵੇਂ ਹਨ, ਉਹਨਾਂ ਵਿੱਚੋਂ ਇੱਕ ਵੀ ਇਕੱਲੀ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.