1ਹੇ ਇਸਤਰੀਆਂ ਵਿੱਚੋਂ ਰੂਪਵੰਤ, ਤੇਰਾ ਪ੍ਰੀਤਮ ਕਿੱਥੇ ਗਿਆ ਹੈ? ਤੇਰਾ ਪ੍ਰੀਤਮ ਕਿੱਧਰ ਚਲਾ ਗਿਆ, ਤਾਂ ਜੋ ਅਸੀਂ ਉਹ ਨੂੰ ਤੇਰੇ ਨਾਲ ਲੱਭੀਏ?
2ਮੇਰਾ ਪ੍ਰੀਤਮ ਆਪਣੇ ਬਾਗ ਲਈ, ਉਹ ਆਪਣੇ ਬਿਸਤਰੇ ਲਈ ਮਾਸਲੇ, ਉਹ ਉੱਥੇ ਆਪਣੇ ਇੱਜੜਾਂ ਨੂੰ ਚਾਰਨ, ਅਤੇ ਸੋਸਨ ਦੇ ਫੁੱਲ ਇਕੱਠੇ ਕਰਨ ਲਈ ਗਿਆ ਹੈ।
3ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ, ਉਹ ਜੋ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਦਾ ਹੈ।
4ਹੇ ਮੇਰੀ ਪ੍ਰੀਤਮਾ, ਤੂੰ ਤਿਰਜ਼ਾਹ ਵਾਂਗੂੰ ਸੋਹਣੀ ਹੈ, ਯੇਰੂਸ਼ਲੇਮ ਵਰਗੀ ਸੋਹਣੀ, ਝੰਡੇ ਵਾਲੀਆਂ ਫ਼ੌਜਾਂ ਵਾਂਗੂੰ ਸ਼ਾਨਦਾਰ ਹੈ।
5ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲੈ, ਉਹ ਤਾਂ ਮੈਨੂੰ ਘਬਰਾ ਦਿੰਦੀਆ ਹਨ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਰਗੇ ਹਨ ਜੋ ਗਿਲਆਦ ਤੋਂ ਉੱਤਰਦੀਆ ਹਨ।