ਸਰੇਸ਼ਟ 7

ਹੇ ਰਾਜਕੁਮਾਰ ਦੀ ਧੀਏ, ਤੇਰੇ ਪੈਰ ਜੁੱਤੀ ਦੇ ਵਿੱਚ ਕਿੰਨੇ ਸੋਹਣੇ ਹਨ! ਤੇਰੀਆਂ ਲੱਤਾ ਸੁੰਦਰ ਗਹਿਣਿਆਂ ਵਾਂਗ ਹਨ, ਜਿਵੇਂ ਕਿਸੇ ਕਾਰੀਗਰ ਦੇ ਹੱਥਾਂ ਨਾਲ ਬਣੀਆਂ ਹੋਣ।

Song of Solomon 7:1 (UKJV) How beautiful are your feet with shoes, O prince's daughter! the joints of your thighs are like jewels, the work of the hands of a cunning workman.

1ਹੇ ਰਾਜਕੁਮਾਰ ਦੀ ਧੀਏ, ਤੇਰੇ ਪੈਰ ਜੁੱਤੀ ਦੇ ਵਿੱਚ ਕਿੰਨੇ ਸੋਹਣੇ ਹਨ! ਤੇਰੀਆਂ ਲੱਤਾ ਸੁੰਦਰ ਗਹਿਣਿਆਂ ਵਾਂਗ ਹਨ, ਜਿਵੇਂ ਕਿਸੇ ਕਾਰੀਗਰ ਦੇ ਹੱਥਾਂ ਨਾਲ ਬਣੀਆਂ ਹੋਣ।

2ਤੇਰੀ ਧੁੰਨੀ ਗੋਲ ਕਟੋਰੇ ਵਰਗੀ ਹੈ ਜਿਸ ਵਿੱਚ ਮਿਲੀ ਹੋਈ ਦਾਖ਼ਰਸ ਦੀ ਕਮੀ ਨਹੀਂ ਹੁੰਦੀ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਨਾਲ ਘਿਰਿਆ ਹੋਇਆ ਹੈ।

3ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਵੇਂ ਹਿਰਨੀ ਦੇ ਜੁੜਵਾਂ ਬੱਚੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.