11ਆਓ ਮੇਰੇ ਪਿਆਰੇ, ਆਓ ਅਸੀਂ ਬਾਹਰ ਚੱਲੀਏ, ਆਓ ਅਸੀਂ ਪਿੰਡਾਂ ਵਿੱਚ ਰਾਤ ਕੱਟੀਏ।
12ਆਓ ਅਸੀਂ ਸਵੇਰੇ ਹੀ ਅੰਗੂਰਾਂ ਦੇ ਬਾਗਾਂ ਵਿੱਚ ਚੱਲੀਏ, ਇਹ ਵੇਖਣ ਲਈ ਕਿ ਅੰਗੂਰੀ ਵੇਲਾਂ ਉੱਗ ਗਈਆਂ ਹਨ, ਉਨ੍ਹਾਂ ਦੇ ਫੁੱਲ ਖਿੜ ਆਏ ਹਨ, ਅਤੇ ਜਾਂ ਅਨਾਰ ਖਿੜ ਰਹੇ ਹਨ, ਉੱਥੇ ਮੈਂ ਤੈਨੂੰ ਆਪਣਾ ਪਿਆਰ ਦਿਆਂਗੀ।
13ਫੁੱਲ ਆਪਣੀ ਸੁਗੰਧ ਭੇਜਦੇ ਹਨ, ਅਤੇ ਸਾਡੇ ਦਰਵਾਜ਼ੇ ਉੱਤੇ ਹਰੇਕ ਸੁਆਦਲੇ ਪਦਾਰਥ ਹਨ, ਨਵੇਂ ਅਤੇ ਪੁਰਾਣੇ ਵੀ, ਹੇ ਮੇਰੇ ਬਾਲਮ! ਜੋ ਮੈਂ ਤੇਰੇ ਲਈ ਇਕੱਠੇ ਕੀਤੇ ਹਨ।