1ਕਾਸ਼ ਤੂੰ ਮੇਰੇ ਲਈ ਇੱਕ ਭਰਾ ਵਰਗਾ ਹੁੰਦਾ, ਜਿਸ ਨੇ ਮੇਰੀ ਮਾਂ ਦੀ ਛਾਤੀਆਂ ਤੋਂ ਦੁੱਧ ਪੀਤਾ, ਫਿਰ ਜੇ ਮੈਂ ਤੈਨੂੰ ਬਾਹਰ ਲੱਭਦੀ, ਤਾਂ ਮੈਂ ਤੈਨੂੰ ਚੁੰਮਦੀ, ਅਤੇ ਕੋਈ ਮੈਨੂੰ ਤੁੱਛ ਨਾ ਜਾਣਦਾ।
2ਮੈਂ ਤੇਰੀ ਅਗਵਾਈ ਕਰਦੀ ਅਤੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ, ਜਿਸ ਨੇ ਮੈਨੂੰ ਸਿਖਾਇਆ ਹੈ, ਮੈਂ ਤੈਨੂੰ ਪੀਣ ਲਈ ਮਸਾਲੇਦਾਰ ਦਾਖ਼ਰਸ ਦਿੰਦੀ, ਮੇਰੇ ਅਨਾਰ ਦਾ ਰਸ ਪਿਲਾਉਂਦੀ।
3ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੁੰਦੀ, ਅਤੇ ਉਸਦੀ ਸੱਜੀ ਬਾਂਹ ਮੈਨੂੰ ਗਲੇ ਲਗਾ ਲੈਂਦੀ।