ਸਰੇਸ਼ਟ 8

ਮੈਂ ਤੇਰੀ ਅਗਵਾਈ ਕਰਦੀ ਅਤੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ, ਜਿਸ ਨੇ ਮੈਨੂੰ ਸਿਖਾਇਆ ਹੈ, ਮੈਂ ਤੈਨੂੰ ਪੀਣ ਲਈ ਮਸਾਲੇਦਾਰ ਦਾਖ਼ਰਸ ਦਿੰਦੀ, ਮੇਰੇ ਅਨਾਰ ਦਾ ਰਸ ਪਿਲਾਉਂਦੀ।

Song of Solomon 8:2 (UKJV) I would lead you, and bring you into my mother's house, who would instruct me: I would cause you to drink of spiced wine of the juice of my pomegranate.

1ਕਾਸ਼ ਤੂੰ ਮੇਰੇ ਲਈ ਇੱਕ ਭਰਾ ਵਰਗਾ ਹੁੰਦਾ, ਜਿਸ ਨੇ ਮੇਰੀ ਮਾਂ ਦੀ ਛਾਤੀਆਂ ਤੋਂ ਦੁੱਧ ਪੀਤਾ, ਫਿਰ ਜੇ ਮੈਂ ਤੈਨੂੰ ਬਾਹਰ ਲੱਭਦੀ, ਤਾਂ ਮੈਂ ਤੈਨੂੰ ਚੁੰਮਦੀ, ਅਤੇ ਕੋਈ ਮੈਨੂੰ ਤੁੱਛ ਨਾ ਜਾਣਦਾ।

2ਮੈਂ ਤੇਰੀ ਅਗਵਾਈ ਕਰਦੀ ਅਤੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ, ਜਿਸ ਨੇ ਮੈਨੂੰ ਸਿਖਾਇਆ ਹੈ, ਮੈਂ ਤੈਨੂੰ ਪੀਣ ਲਈ ਮਸਾਲੇਦਾਰ ਦਾਖ਼ਰਸ ਦਿੰਦੀ, ਮੇਰੇ ਅਨਾਰ ਦਾ ਰਸ ਪਿਲਾਉਂਦੀ।

3ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੁੰਦੀ, ਅਤੇ ਉਸਦੀ ਸੱਜੀ ਬਾਂਹ ਮੈਨੂੰ ਗਲੇ ਲਗਾ ਲੈਂਦੀ।

4ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਪਿਆਰ ਨੂੰ ਨਾ ਜਗਾਓ ਅਤੇ ਨਾ ਹੀ ਉਕਸਾਓ, ਜਦੋਂ ਤੱਕ ਉਸਦੀ ਆਪਣੀ ਇੱਛਾ ਨਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.