2ਮੈਂ ਤੇਰੀ ਅਗਵਾਈ ਕਰਦੀ ਅਤੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ, ਜਿਸ ਨੇ ਮੈਨੂੰ ਸਿਖਾਇਆ ਹੈ, ਮੈਂ ਤੈਨੂੰ ਪੀਣ ਲਈ ਮਸਾਲੇਦਾਰ ਦਾਖ਼ਰਸ ਦਿੰਦੀ, ਮੇਰੇ ਅਨਾਰ ਦਾ ਰਸ ਪਿਲਾਉਂਦੀ।
3ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੁੰਦੀ, ਅਤੇ ਉਸਦੀ ਸੱਜੀ ਬਾਂਹ ਮੈਨੂੰ ਗਲੇ ਲਗਾ ਲੈਂਦੀ।
4ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਪਿਆਰ ਨੂੰ ਨਾ ਜਗਾਓ ਅਤੇ ਨਾ ਹੀ ਉਕਸਾਓ, ਜਦੋਂ ਤੱਕ ਉਸਦੀ ਆਪਣੀ ਇੱਛਾ ਨਾ ਹੋਵੇ।
5ਇਹ ਕੌਣ ਹੈ ਜੋ ਉਜਾੜ ਵਿੱਚੋਂ ਉੱਪਰ ਆਉਂਦੀ ਹੈ, ਜਿਸਨੇ ਆਪਣੇ ਪ੍ਰੀਤਮ ਦਾ ਸਹਾਰਾ ਲਿਆ ਹੋਇਆ ਹੈ? ਸੇਬ ਦੇ ਰੁੱਖ ਹੇਠ ਮੈਂ ਤੈਨੂੰ ਜਗਾਇਆ ਉੱਥੇ ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾ ਉੱਥੇ ਜਿਸ ਨੇ ਜਣੇਪੇ ਵਿੱਚ ਸੀ ਤੈਨੂੰ ਜਨਮ ਦਿੱਤਾ।
6ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ, ਕਿਉਂਕਿ ਪਿਆਰ ਮੌਤ ਵਾਂਗ ਮਜ਼ਬੂਤ ਹੈ, ਇਸਦੀ ਈਰਖਾ ਕਬਰ ਵਾਂਗ ਅਟੱਲ ਹੈ, ਇਹ ਬਲਦੀ ਅੱਗ ਵਾਂਗ, ਅਤੇ ਇੱਕ ਬਲਦੀ ਲਾਟ ਵਾਂਗ ਹੈ।