ਸਰੇਸ਼ਟ 8

ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ, ਕਿਉਂਕਿ ਪਿਆਰ ਮੌਤ ਵਾਂਗ ਮਜ਼ਬੂਤ ਹੈ, ਇਸਦੀ ਈਰਖਾ ਕਬਰ ਵਾਂਗ ਅਟੱਲ ਹੈ, ਇਹ ਬਲਦੀ ਅੱਗ ਵਾਂਗ, ਅਤੇ ਇੱਕ ਬਲਦੀ ਲਾਟ ਵਾਂਗ ਹੈ।

Song of Solomon 8:6 (UKJV) Set me as a seal upon yours heart, as a seal upon yours arm: for love is strong as death; jealousy is cruel as the grave: the coals thereof are coals of fire, which has a most vehement flame.

4ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਪਿਆਰ ਨੂੰ ਨਾ ਜਗਾਓ ਅਤੇ ਨਾ ਹੀ ਉਕਸਾਓ, ਜਦੋਂ ਤੱਕ ਉਸਦੀ ਆਪਣੀ ਇੱਛਾ ਨਾ ਹੋਵੇ।

5ਇਹ ਕੌਣ ਹੈ ਜੋ ਉਜਾੜ ਵਿੱਚੋਂ ਉੱਪਰ ਆਉਂਦੀ ਹੈ, ਜਿਸਨੇ ਆਪਣੇ ਪ੍ਰੀਤਮ ਦਾ ਸਹਾਰਾ ਲਿਆ ਹੋਇਆ ਹੈ? ਸੇਬ ਦੇ ਰੁੱਖ ਹੇਠ ਮੈਂ ਤੈਨੂੰ ਜਗਾਇਆ ਉੱਥੇ ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾ ਉੱਥੇ ਜਿਸ ਨੇ ਜਣੇਪੇ ਵਿੱਚ ਸੀ ਤੈਨੂੰ ਜਨਮ ਦਿੱਤਾ।

6ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ, ਕਿਉਂਕਿ ਪਿਆਰ ਮੌਤ ਵਾਂਗ ਮਜ਼ਬੂਤ ਹੈ, ਇਸਦੀ ਈਰਖਾ ਕਬਰ ਵਾਂਗ ਅਟੱਲ ਹੈ, ਇਹ ਬਲਦੀ ਅੱਗ ਵਾਂਗ, ਅਤੇ ਇੱਕ ਬਲਦੀ ਲਾਟ ਵਾਂਗ ਹੈ।

7ਬਹੁਤੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ, ਨਾ ਹੀ ਹੜ੍ਹ ਇਸਨੂੰ ਦਬਾ ਸਕਦੇ ਹਨ, ਜੇ ਕੋਈ ਆਪਣੇ ਘਰ ਦੀ ਸਾਰੀ ਦੌਲਤ ਪਿਆਰ ਲਈ ਦੇ ਦੇਵੇ, ਤਾਂ ਉਹ ਦੌਲਤ ਤੁੱਛ ਸਮਝੀ ਜਾਵੇਗੀ ਹੈ।

8ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਅਜੇ ਉਭਰੀਆਂ ਨਹੀਂ ਹਨ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਦਿਨ ਉਸਦੇ ਵਿਆਹ ਦੀ ਗੱਲ ਚੱਲੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.