ਸਰੇਸ਼ਟ 8

ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਅਜੇ ਉਭਰੀਆਂ ਨਹੀਂ ਹਨ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਦਿਨ ਉਸਦੇ ਵਿਆਹ ਦੀ ਗੱਲ ਚੱਲੇ?

Song of Solomon 8:8 (UKJV) We have a little sister, and she has no breasts: what shall we do for our sister in the day when she shall be spoken for?

6ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ, ਕਿਉਂਕਿ ਪਿਆਰ ਮੌਤ ਵਾਂਗ ਮਜ਼ਬੂਤ ਹੈ, ਇਸਦੀ ਈਰਖਾ ਕਬਰ ਵਾਂਗ ਅਟੱਲ ਹੈ, ਇਹ ਬਲਦੀ ਅੱਗ ਵਾਂਗ, ਅਤੇ ਇੱਕ ਬਲਦੀ ਲਾਟ ਵਾਂਗ ਹੈ।

7ਬਹੁਤੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ, ਨਾ ਹੀ ਹੜ੍ਹ ਇਸਨੂੰ ਦਬਾ ਸਕਦੇ ਹਨ, ਜੇ ਕੋਈ ਆਪਣੇ ਘਰ ਦੀ ਸਾਰੀ ਦੌਲਤ ਪਿਆਰ ਲਈ ਦੇ ਦੇਵੇ, ਤਾਂ ਉਹ ਦੌਲਤ ਤੁੱਛ ਸਮਝੀ ਜਾਵੇਗੀ ਹੈ।

8ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਅਜੇ ਉਭਰੀਆਂ ਨਹੀਂ ਹਨ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਦਿਨ ਉਸਦੇ ਵਿਆਹ ਦੀ ਗੱਲ ਚੱਲੇ?

9ਜੇ ਉਹ ਕੰਧ ਹੋਵੇ, ਤਾਂ ਅਸੀਂ ਉਸ ਉੱਤੇ ਚਾਂਦੀ ਦੇ ਬੁਰਜ ਬਣਾਵਾਂਗੇ, ਜੇਕਰ ਉਹ ਇੱਕ ਦਰਵਾਜ਼ਾ ਹੈ, ਅਸੀਂ ਉਸ ਨੂੰ ਦਿਆਰ ਦੇ ਤੱਖਤ ਨਾਲ ਘੇਰ ਲਵਾਂਗੇ।

10ਮੈਂ ਇੱਕ ਕੰਧ ਹਾਂ, ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ, ਇਸ ਤਰ੍ਹਾਂ ਮੈਂ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.