7ਬਹੁਤੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ, ਨਾ ਹੀ ਹੜ੍ਹ ਇਸਨੂੰ ਦਬਾ ਸਕਦੇ ਹਨ, ਜੇ ਕੋਈ ਆਪਣੇ ਘਰ ਦੀ ਸਾਰੀ ਦੌਲਤ ਪਿਆਰ ਲਈ ਦੇ ਦੇਵੇ, ਤਾਂ ਉਹ ਦੌਲਤ ਤੁੱਛ ਸਮਝੀ ਜਾਵੇਗੀ ਹੈ।
8ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਅਜੇ ਉਭਰੀਆਂ ਨਹੀਂ ਹਨ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਦਿਨ ਉਸਦੇ ਵਿਆਹ ਦੀ ਗੱਲ ਚੱਲੇ?
9ਜੇ ਉਹ ਕੰਧ ਹੋਵੇ, ਤਾਂ ਅਸੀਂ ਉਸ ਉੱਤੇ ਚਾਂਦੀ ਦੇ ਬੁਰਜ ਬਣਾਵਾਂਗੇ, ਜੇਕਰ ਉਹ ਇੱਕ ਦਰਵਾਜ਼ਾ ਹੈ, ਅਸੀਂ ਉਸ ਨੂੰ ਦਿਆਰ ਦੇ ਤੱਖਤ ਨਾਲ ਘੇਰ ਲਵਾਂਗੇ।
10ਮੈਂ ਇੱਕ ਕੰਧ ਹਾਂ, ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ, ਇਸ ਤਰ੍ਹਾਂ ਮੈਂ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।
11ਬਆਲ-ਹਾਮੋਨ ਵਿੱਚ ਸ਼ਲੋਮੋਨ ਦਾ ਅੰਗੂਰੀ ਬਾਗ਼ ਸੀ, ਉਸਨੇ ਆਪਣਾ ਬਾਗ ਕਿਰਾਏਦਾਰਾਂ ਨੂੰ ਦਿੱਤਾ। ਹਰੇਕ ਨੇ ਆਪਣੇ ਫਲ ਲਈ, ਇੱਕ ਹਜ਼ਾਰ ਸ਼ੈਕੇਲ ਚਾਂਦੀ ਲਿਆਉਣੀ ਸੀ।