9ਜੇ ਉਹ ਕੰਧ ਹੋਵੇ, ਤਾਂ ਅਸੀਂ ਉਸ ਉੱਤੇ ਚਾਂਦੀ ਦੇ ਬੁਰਜ ਬਣਾਵਾਂਗੇ, ਜੇਕਰ ਉਹ ਇੱਕ ਦਰਵਾਜ਼ਾ ਹੈ, ਅਸੀਂ ਉਸ ਨੂੰ ਦਿਆਰ ਦੇ ਤੱਖਤ ਨਾਲ ਘੇਰ ਲਵਾਂਗੇ।
10ਮੈਂ ਇੱਕ ਕੰਧ ਹਾਂ, ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ, ਇਸ ਤਰ੍ਹਾਂ ਮੈਂ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।
11ਬਆਲ-ਹਾਮੋਨ ਵਿੱਚ ਸ਼ਲੋਮੋਨ ਦਾ ਅੰਗੂਰੀ ਬਾਗ਼ ਸੀ, ਉਸਨੇ ਆਪਣਾ ਬਾਗ ਕਿਰਾਏਦਾਰਾਂ ਨੂੰ ਦਿੱਤਾ। ਹਰੇਕ ਨੇ ਆਪਣੇ ਫਲ ਲਈ, ਇੱਕ ਹਜ਼ਾਰ ਸ਼ੈਕੇਲ ਚਾਂਦੀ ਲਿਆਉਣੀ ਸੀ।
12ਪਰ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਹੇ ਸ਼ਲੋਮੋਨ, ਦੋ ਹਜ਼ਾਰ ਸ਼ੈਕੇਲ ਤੇਰੇ ਲਈ ਹਨ, ਅਤੇ ਦੋ ਸੌ ਉਨ੍ਹਾਂ ਲਈ ਹਨ ਜੋ ਇਸ ਦੇ ਫਲ ਦੀ ਦੇਖਭਾਲ ਕਰਦੇ ਹਨ।
13ਤੂੰ ਜੋ ਬਾਗਾਂ ਵਿੱਚ ਅਤੇ ਆਪਣੇ ਮਿੱਤਰਾਂ ਦੇ ਨਾਲ ਰਹਿੰਦੀ ਹੈ, ਮੈਨੂੰ ਤੇਰੀ ਆਵਾਜ਼ ਸੁਣਨ ਦਿਓ!