11ਬਆਲ-ਹਾਮੋਨ ਵਿੱਚ ਸ਼ਲੋਮੋਨ ਦਾ ਅੰਗੂਰੀ ਬਾਗ਼ ਸੀ, ਉਸਨੇ ਆਪਣਾ ਬਾਗ ਕਿਰਾਏਦਾਰਾਂ ਨੂੰ ਦਿੱਤਾ। ਹਰੇਕ ਨੇ ਆਪਣੇ ਫਲ ਲਈ, ਇੱਕ ਹਜ਼ਾਰ ਸ਼ੈਕੇਲ ਚਾਂਦੀ ਲਿਆਉਣੀ ਸੀ।
12ਪਰ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਹੇ ਸ਼ਲੋਮੋਨ, ਦੋ ਹਜ਼ਾਰ ਸ਼ੈਕੇਲ ਤੇਰੇ ਲਈ ਹਨ, ਅਤੇ ਦੋ ਸੌ ਉਨ੍ਹਾਂ ਲਈ ਹਨ ਜੋ ਇਸ ਦੇ ਫਲ ਦੀ ਦੇਖਭਾਲ ਕਰਦੇ ਹਨ।
13ਤੂੰ ਜੋ ਬਾਗਾਂ ਵਿੱਚ ਅਤੇ ਆਪਣੇ ਮਿੱਤਰਾਂ ਦੇ ਨਾਲ ਰਹਿੰਦੀ ਹੈ, ਮੈਨੂੰ ਤੇਰੀ ਆਵਾਜ਼ ਸੁਣਨ ਦਿਓ!
14ਹੇ ਮੇਰੀ ਪ੍ਰੀਤਮ, ਵਾਪਸ ਆ ਜਾ, ਅਤੇ ਮਸਾਲੇ ਨਾਲ ਭਰੇ ਪਹਾੜਾਂ ਉੱਤੇ, ਹਿਰਨ ਵਰਗੀ, ਜਾਂ ਇੱਕ ਜਵਾਨ ਹਿਰਨ ਵਰਗੀ ਹੋ ਜਾ।