ਸਰੇਸ਼ਟ 8

ਮੈਂ ਇੱਕ ਕੰਧ ਹਾਂ, ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ, ਇਸ ਤਰ੍ਹਾਂ ਮੈਂ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।

Song of Solomon 8:10 (UKJV) I am a wall, and my breasts like towers: then was I in his eyes as one that found favour.

8ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਅਜੇ ਉਭਰੀਆਂ ਨਹੀਂ ਹਨ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਦਿਨ ਉਸਦੇ ਵਿਆਹ ਦੀ ਗੱਲ ਚੱਲੇ?

9ਜੇ ਉਹ ਕੰਧ ਹੋਵੇ, ਤਾਂ ਅਸੀਂ ਉਸ ਉੱਤੇ ਚਾਂਦੀ ਦੇ ਬੁਰਜ ਬਣਾਵਾਂਗੇ, ਜੇਕਰ ਉਹ ਇੱਕ ਦਰਵਾਜ਼ਾ ਹੈ, ਅਸੀਂ ਉਸ ਨੂੰ ਦਿਆਰ ਦੇ ਤੱਖਤ ਨਾਲ ਘੇਰ ਲਵਾਂਗੇ।

10ਮੈਂ ਇੱਕ ਕੰਧ ਹਾਂ, ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ, ਇਸ ਤਰ੍ਹਾਂ ਮੈਂ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।

11ਬਆਲ-ਹਾਮੋਨ ਵਿੱਚ ਸ਼ਲੋਮੋਨ ਦਾ ਅੰਗੂਰੀ ਬਾਗ਼ ਸੀ, ਉਸਨੇ ਆਪਣਾ ਬਾਗ ਕਿਰਾਏਦਾਰਾਂ ਨੂੰ ਦਿੱਤਾ। ਹਰੇਕ ਨੇ ਆਪਣੇ ਫਲ ਲਈ, ਇੱਕ ਹਜ਼ਾਰ ਸ਼ੈਕੇਲ ਚਾਂਦੀ ਲਿਆਉਣੀ ਸੀ।

12ਪਰ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਹੇ ਸ਼ਲੋਮੋਨ, ਦੋ ਹਜ਼ਾਰ ਸ਼ੈਕੇਲ ਤੇਰੇ ਲਈ ਹਨ, ਅਤੇ ਦੋ ਸੌ ਉਨ੍ਹਾਂ ਲਈ ਹਨ ਜੋ ਇਸ ਦੇ ਫਲ ਦੀ ਦੇਖਭਾਲ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.