1 ਇਤਿਹਾਸ 1

ਜਦੋਂ ਹੂਸ਼ਾਮ ਦੀ ਮੌਤ ਹੋ ਗਈ ਤਾਂ ਬੇਦਾਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਦੇਸ਼ ਵਿੱਚ ਮਿਦਯਾਨੀਆਂ ਨੂੰ ਹਰਾਇਆ ਸੀ, ਉਸ ਦੇ ਬਾਅਦ ਰਾਜਾ ਬਣਿਆ। ਉਸਦੇ ਸ਼ਹਿਰ ਦਾ ਨਾਮ ਆਵੀਥ ਸੀ।

1 Chronicles 1:46 (UKJV) And when Husham was dead, Hadad the son of Bedad, which stroke Midian in the field of Moab, reigned in his position: and the name of his city was Avith.

44ਜਦੋਂ ਬੇਲਾ ਦੀ ਮੌਤ ਹੋ ਗਈ ਤਾਂ ਬੋਸਰਾਹ ਤੋਂ ਜ਼ਰਹ ਦਾ ਪੁੱਤਰ ਯੋਬਾਬ ਉਸ ਤੋਂ ਬਾਅਦ ਰਾਜਾ ਬਣਿਆ।

45ਜਦੋਂ ਯੋਬਾਬ ਦੀ ਮੌਤ ਹੋ ਗਈ ਤਾਂ ਤੇਮਾਨੀਆਂ ਦੇ ਦੇਸ਼ ਵਿੱਚੋਂ ਹੂਸ਼ਾਮ ਉਸ ਤੋਂ ਬਾਅਦ ਰਾਜਾ ਬਣਿਆ।

46ਜਦੋਂ ਹੂਸ਼ਾਮ ਦੀ ਮੌਤ ਹੋ ਗਈ ਤਾਂ ਬੇਦਾਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਦੇਸ਼ ਵਿੱਚ ਮਿਦਯਾਨੀਆਂ ਨੂੰ ਹਰਾਇਆ ਸੀ, ਉਸ ਦੇ ਬਾਅਦ ਰਾਜਾ ਬਣਿਆ। ਉਸਦੇ ਸ਼ਹਿਰ ਦਾ ਨਾਮ ਆਵੀਥ ਸੀ।

47ਜਦੋਂ ਹਦਦ ਦੀ ਮੌਤ ਹੋ ਗਈ, ਤਾਂ ਮਸਰੇਕਾਹ ਦਾ ਸਮਲਾਹ ਉਸ ਤੋਂ ਬਾਅਦ ਰਾਜਾ ਬਣਿਆ।

48ਜਦੋਂ ਸਮਲਾਹ ਦੀ ਮੌਤ ਹੋ ਗਈ, ਤਾਂ ਨਦੀ ਦੇ ਕੰਢੇ ਰਹੋਬੋਥ ਤੋਂ ਸ਼ਾਊਲ ਉਸ ਦੀ ਥਾਂ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.