1 ਇਤਿਹਾਸ 11

ਯਹੋਯਾਦਾ ਦੇ ਪੁੱਤਰ ਬਨਾਯਾਹ ਦੇ ਅਜਿਹੇ ਕਾਰਨਾਮੇ ਸਨ। ਉਹ ਵੀ ਤਿੰਨ ਸ਼ਕਤੀਸ਼ਾਲੀ ਯੋਧਿਆਂ ਵਾਂਗ ਮਸ਼ਹੂਰ ਸੀ।

1 Chronicles 11:24 (UKJV) These things did Benaiah the son of Jehoiada, and had the name among the three mighty men.

22ਯਹੋਯਾਦਾ ਦਾ ਪੁੱਤਰ ਬਨਾਯਾਹ ਕਬਜ਼ੇਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦੁਰੀ ਵਾਲੇ ਕੰਮ ਕੀਤੇ ਸਨ। ਉਸਨੇ ਮੋਆਬ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਯੋਧਿਆਂ ਨੂੰ ਮਾਰ ਦਿੱਤਾ ਅਤੇ ਬਰਫ਼ ਦੇ ਦਿਨਾਂ ਦੇ ਰੁੱਤ ਵੇਲੇ ਇੱਕ ਟੋਏ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ।

23ਅਤੇ ਉਸਨੇ ਇੱਕ ਮਿਸਰੀ ਨੂੰ ਮਾਰਿਆ ਜੋ ਪੰਜ ਹੱਥ ਲੰਬਾ ਸੀ। ਭਾਵੇਂ ਮਿਸਰੀ ਦੇ ਹੱਥ ਵਿੱਚ ਜੁਲਾਹੇ ਦੇ ਸ਼ਤੀਰ ਵਰਗਾ ਬਰਛਾ ਸੀ, ਬਨਾਯਾਹ ਇੱਕ ਡੰਡੇ ਨਾਲ ਉਸਦੇ ਵਿਰੁੱਧ ਗਿਆ। ਉਸ ਨੇ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸ ਨੂੰ ਆਪਣੇ ਬਰਛੇ ਨਾਲ ਮਾਰ ਦਿੱਤਾ।

24ਯਹੋਯਾਦਾ ਦੇ ਪੁੱਤਰ ਬਨਾਯਾਹ ਦੇ ਅਜਿਹੇ ਕਾਰਨਾਮੇ ਸਨ। ਉਹ ਵੀ ਤਿੰਨ ਸ਼ਕਤੀਸ਼ਾਲੀ ਯੋਧਿਆਂ ਵਾਂਗ ਮਸ਼ਹੂਰ ਸੀ।

25ਉਸਦਾ ਉਨ੍ਹਾਂ ਤੀਹ ਨਾਲੋਂ ਵੱਧ ਸਨਮਾਨ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ਅਤੇ ਦਾਵੀਦ ਨੇ ਉਸਨੂੰ ਆਪਣੇ ਅੰਗ-ਰੱਖਿਅਕਾਂ ਦਾ ਪ੍ਰਧਾਨ ਨਿਯੁਕਤ ਕੀਤਾ।

26ਉਹ ਸੂਰਬੀਰ ਸਨ: ਯੋਆਬ ਦਾ ਭਰਾ ਅਸਾਹੇਲ, ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.