1 ਇਤਿਹਾਸ 11

ਉਸ ਨੇ ਉਸ ਦੇ ਆਲੇ-ਦੁਆਲੇ, ਛੱਤ ਤੋਂ ਲੈ ਕੇ ਆਲੇ-ਦੁਆਲੇ ਦੀ ਕੰਧ ਤੱਕ ਸ਼ਹਿਰ ਉਸਾਰਿਆ, ਜਦੋਂ ਕਿ ਯੋਆਬ ਨੇ ਬਾਕੀ ਦੇ ਸ਼ਹਿਰ ਨੂੰ ਮੁੜ ਵਸਾਇਆ।

1 Chronicles 11:8 (UKJV) And he built the city round about, even from Millo round about: and Joab repaired the rest of the city.

6ਦਾਵੀਦ ਨੇ ਕਿਹਾ ਸੀ, “ਜੋ ਕੋਈ ਯਬੂਸੀਆਂ ਉੱਤੇ ਹਮਲੇ ਦੀ ਅਗਵਾਈ ਕਰੇਗਾ ਉਹ ਸੈਨਾਪਤੀ ਬਣੇਗਾ।” ਜ਼ੇਰੂਇਯਾਹ ਦਾ ਪੁੱਤਰ ਯੋਆਬ ਪਹਿਲਾਂ ਚੜ੍ਹਿਆ ਅਤੇ ਇਸ ਲਈ ਉਸਨੂੰ ਹੁਕਮ ਮਿਲਿਆ।

7ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸ ਲਈ ਉਸ ਨੂੰ ਦਾਵੀਦ ਦਾ ਸ਼ਹਿਰ ਆਖਿਆ।

8ਉਸ ਨੇ ਉਸ ਦੇ ਆਲੇ-ਦੁਆਲੇ, ਛੱਤ ਤੋਂ ਲੈ ਕੇ ਆਲੇ-ਦੁਆਲੇ ਦੀ ਕੰਧ ਤੱਕ ਸ਼ਹਿਰ ਉਸਾਰਿਆ, ਜਦੋਂ ਕਿ ਯੋਆਬ ਨੇ ਬਾਕੀ ਦੇ ਸ਼ਹਿਰ ਨੂੰ ਮੁੜ ਵਸਾਇਆ।

9ਅਤੇ ਦਾਵੀਦ ਦਿਨੋਂ ਦਿਨ ਤਾਕਤਵਰ ਹੁੰਦਾ ਗਿਆ ਕਿਉਂ ਜੋ ਸਰਬ ਸ਼ਕਤੀਮਾਨ ਯਾਹਵੇਹ ਉਸਦੇ ਨਾਲ ਸੀ।

10ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਮੁਖੀ ਸਨ—ਉਹਨਾਂ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਉਸਦੀ ਰਾਜਸ਼ਾਹੀ ਨੂੰ ਸਾਰੇ ਦੇਸ਼ ਵਿੱਚ ਫੈਲਾਉਣ ਲਈ ਮਜ਼ਬੂਤ ਸਹਾਇਤਾ ਦਿੱਤੀ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.