5ਦਾਵੀਦ ਨੂੰ ਆਖਿਆ, “ਤੂੰ ਇੱਥੇ ਅੰਦਰ ਨਹੀਂ ਵੜੇਂਗਾ।” ਫਿਰ ਵੀ, ਦਾਵੀਦ ਨੇ ਸੀਯੋਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਦਾਵੀਦ ਦਾ ਸ਼ਹਿਰ ਹੈ।
6ਦਾਵੀਦ ਨੇ ਕਿਹਾ ਸੀ, “ਜੋ ਕੋਈ ਯਬੂਸੀਆਂ ਉੱਤੇ ਹਮਲੇ ਦੀ ਅਗਵਾਈ ਕਰੇਗਾ ਉਹ ਸੈਨਾਪਤੀ ਬਣੇਗਾ।” ਜ਼ੇਰੂਇਯਾਹ ਦਾ ਪੁੱਤਰ ਯੋਆਬ ਪਹਿਲਾਂ ਚੜ੍ਹਿਆ ਅਤੇ ਇਸ ਲਈ ਉਸਨੂੰ ਹੁਕਮ ਮਿਲਿਆ।
7ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸ ਲਈ ਉਸ ਨੂੰ ਦਾਵੀਦ ਦਾ ਸ਼ਹਿਰ ਆਖਿਆ।
8ਉਸ ਨੇ ਉਸ ਦੇ ਆਲੇ-ਦੁਆਲੇ, ਛੱਤ ਤੋਂ ਲੈ ਕੇ ਆਲੇ-ਦੁਆਲੇ ਦੀ ਕੰਧ ਤੱਕ ਸ਼ਹਿਰ ਉਸਾਰਿਆ, ਜਦੋਂ ਕਿ ਯੋਆਬ ਨੇ ਬਾਕੀ ਦੇ ਸ਼ਹਿਰ ਨੂੰ ਮੁੜ ਵਸਾਇਆ।
9ਅਤੇ ਦਾਵੀਦ ਦਿਨੋਂ ਦਿਨ ਤਾਕਤਵਰ ਹੁੰਦਾ ਗਿਆ ਕਿਉਂ ਜੋ ਸਰਬ ਸ਼ਕਤੀਮਾਨ ਯਾਹਵੇਹ ਉਸਦੇ ਨਾਲ ਸੀ।