1 ਇਤਿਹਾਸ 12

ਇਹ ਸਾਰੇ ਲੜਾਕੇ ਸਨ ਜੋ ਆਪਣੀ ਮਰਜ਼ੀ ਨਾਲ ਸੇਵਾ ਕਰਦੇ ਸਨ। ਉਹ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਦਾ ਪੱਕਾ ਇਰਾਦਾ ਰੱਖਦੇ ਹੋਏ ਹੇਬਰੋਨ ਵਿੱਚ ਆਏ। ਬਾਕੀ ਸਾਰੇ ਇਸਰਾਏਲੀ ਵੀ ਦਾਵੀਦ ਨੂੰ ਰਾਜਾ ਬਣਾਉਣ ਲਈ ਇੱਕ ਮਨ ਸਨ।

1 Chronicles 12:38 (UKJV) All these men of war, that could keep rank, came with a perfect heart to Hebron, to make David king over all Israel: and all the rest also of Israel were of one heart to make David king.

36ਆਸ਼ੇਰ ਦੇ ਵਿੱਚੋਂ ਚਾਲੀ ਹਜ਼ਾਰ ਸਨ, ਜਿਹੜੇ ਦਲਾਂ ਦੇ ਨਾਲ ਨਿੱਕਲ ਜਾਣ ਵਾਲੇ ਅਤੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ;

37ਅਤੇ ਯਰਦਨ ਦੇ ਪਾਰ ਦੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਨ, ਜਿਹਨਾਂ ਨੇ ਯੁੱਧ ਦੇ ਹਰੇਕ ਪ੍ਰਕਾਰ ਦੇ ਸ਼ਸਤਰ ਧਾਰੇ ਹੋਏ ਸਨ।

38ਇਹ ਸਾਰੇ ਲੜਾਕੇ ਸਨ ਜੋ ਆਪਣੀ ਮਰਜ਼ੀ ਨਾਲ ਸੇਵਾ ਕਰਦੇ ਸਨ। ਉਹ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਦਾ ਪੱਕਾ ਇਰਾਦਾ ਰੱਖਦੇ ਹੋਏ ਹੇਬਰੋਨ ਵਿੱਚ ਆਏ। ਬਾਕੀ ਸਾਰੇ ਇਸਰਾਏਲੀ ਵੀ ਦਾਵੀਦ ਨੂੰ ਰਾਜਾ ਬਣਾਉਣ ਲਈ ਇੱਕ ਮਨ ਸਨ।

39ਉਹਨਾਂ ਮਨੁੱਖਾਂ ਨੇ ਉੱਥੇ ਦਾਵੀਦ ਦੇ ਨਾਲ ਤਿੰਨ ਦਿਨ ਖਾਂਦੇ-ਪੀਂਦੇ ਰਹੇ ਕਿਉਂ ਜੋ ਉਹਨਾਂ ਦੇ ਘਰਾਣਿਆਂ ਨੇ ਉਹਨਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਸੀ।

40ਨਾਲੇ ਉਹਨਾਂ ਦੇ ਗੁਆਂਢੀ ਦੂਰੋਂ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਤੇ ਭੋਜਨ ਲੈ ਕੇ ਆਏ। ਉੱਥੇ ਬਹੁਤ ਸਾਰਾ ਆਟਾ, ਹੰਜੀਰ ਦੀਆਂ ਰੋਟੀਆਂ, ਸੌਗੀ ਦੀਆਂ ਰੋਟੀਆਂ, ਦਾਖ਼ਰਸ, ਜ਼ੈਤੂਨ ਦਾ ਤੇਲ, ਪਸ਼ੂ ਅਤੇ ਭੇਡਾਂ ਸਨ ਕਿਉਂਕਿ ਇਸਰਾਏਲ ਵਿੱਚ ਖੁਸ਼ੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.