1 ਇਤਿਹਾਸ 12

ਨਾਲੇ ਉਹਨਾਂ ਦੇ ਗੁਆਂਢੀ ਦੂਰੋਂ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਤੇ ਭੋਜਨ ਲੈ ਕੇ ਆਏ। ਉੱਥੇ ਬਹੁਤ ਸਾਰਾ ਆਟਾ, ਹੰਜੀਰ ਦੀਆਂ ਰੋਟੀਆਂ, ਸੌਗੀ ਦੀਆਂ ਰੋਟੀਆਂ, ਦਾਖ਼ਰਸ, ਜ਼ੈਤੂਨ ਦਾ ਤੇਲ, ਪਸ਼ੂ ਅਤੇ ਭੇਡਾਂ ਸਨ ਕਿਉਂਕਿ ਇਸਰਾਏਲ ਵਿੱਚ ਖੁਸ਼ੀ ਸੀ।

1 Chronicles 12:40 (UKJV) Moreover they that were nigh them, even unto Issachar and Zebulun and Naphtali, brought bread on asses, and on camels, and on mules, and on oxen, and food, meal, cakes of figs, and bunches of raisins, and wine, and oil, and oxen, and sheep abundantly: for there was joy in Israel.

38ਇਹ ਸਾਰੇ ਲੜਾਕੇ ਸਨ ਜੋ ਆਪਣੀ ਮਰਜ਼ੀ ਨਾਲ ਸੇਵਾ ਕਰਦੇ ਸਨ। ਉਹ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਦਾ ਪੱਕਾ ਇਰਾਦਾ ਰੱਖਦੇ ਹੋਏ ਹੇਬਰੋਨ ਵਿੱਚ ਆਏ। ਬਾਕੀ ਸਾਰੇ ਇਸਰਾਏਲੀ ਵੀ ਦਾਵੀਦ ਨੂੰ ਰਾਜਾ ਬਣਾਉਣ ਲਈ ਇੱਕ ਮਨ ਸਨ।

39ਉਹਨਾਂ ਮਨੁੱਖਾਂ ਨੇ ਉੱਥੇ ਦਾਵੀਦ ਦੇ ਨਾਲ ਤਿੰਨ ਦਿਨ ਖਾਂਦੇ-ਪੀਂਦੇ ਰਹੇ ਕਿਉਂ ਜੋ ਉਹਨਾਂ ਦੇ ਘਰਾਣਿਆਂ ਨੇ ਉਹਨਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਸੀ।

40ਨਾਲੇ ਉਹਨਾਂ ਦੇ ਗੁਆਂਢੀ ਦੂਰੋਂ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਤੇ ਭੋਜਨ ਲੈ ਕੇ ਆਏ। ਉੱਥੇ ਬਹੁਤ ਸਾਰਾ ਆਟਾ, ਹੰਜੀਰ ਦੀਆਂ ਰੋਟੀਆਂ, ਸੌਗੀ ਦੀਆਂ ਰੋਟੀਆਂ, ਦਾਖ਼ਰਸ, ਜ਼ੈਤੂਨ ਦਾ ਤੇਲ, ਪਸ਼ੂ ਅਤੇ ਭੇਡਾਂ ਸਨ ਕਿਉਂਕਿ ਇਸਰਾਏਲ ਵਿੱਚ ਖੁਸ਼ੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.