1 ਇਤਿਹਾਸ 13

ਦਾਵੀਦ ਨੇ ਆਪਣੇ ਹਰੇਕ ਅਧਿਕਾਰੀ ਨਾਲ ਸਗੋਂ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਨਾਲ ਸਲਾਹ ਕੀਤੀ।

1 Chronicles 13:1 (UKJV) And David consulted with the captains of thousands and hundreds, and with every leader.

1ਦਾਵੀਦ ਨੇ ਆਪਣੇ ਹਰੇਕ ਅਧਿਕਾਰੀ ਨਾਲ ਸਗੋਂ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਨਾਲ ਸਲਾਹ ਕੀਤੀ।

2ਤਦ ਦਾਵੀਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜੇਕਰ ਇਹ ਤੁਹਾਨੂੰ ਚੰਗਾ ਲੱਗੇ ਅਤੇ ਜੇਕਰ ਇਹ ਸਾਡੇ ਪਰਮੇਸ਼ਵਰ ਯਾਹਵੇਹ ਦੀ ਮਰਜ਼ੀ ਹੈ ਤਾਂ ਆਓ ਅਸੀਂ ਆਪਣੇ ਬਾਕੀ ਲੋਕਾਂ ਨੂੰ ਦੂਰ-ਦੂਰ ਤੱਕ ਸੰਦੇਸ਼ ਦੇਈਏ। ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਜਾਜਕਾਂ ਅਤੇ ਲੇਵੀਆਂ ਨੂੰ ਜੋ ਉਹਨਾਂ ਦੇ ਨਗਰਾਂ ਅਤੇ ਚਰਾਂਦਾਂ ਵਿੱਚ ਉਹਨਾਂ ਦੇ ਨਾਲ ਹਨ, ਆ ਕੇ ਸਾਡੇ ਕੋਲ ਇਕੱਠੇ ਹੋਣ।

3ਆਓ ਅਸੀਂ ਆਪਣੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕੋਲ ਵਾਪਸ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦੇ ਰਾਜ ਵਿੱਚ ਇਸ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.