1 ਇਤਿਹਾਸ 13

ਤਦ ਦਾਵੀਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜੇਕਰ ਇਹ ਤੁਹਾਨੂੰ ਚੰਗਾ ਲੱਗੇ ਅਤੇ ਜੇਕਰ ਇਹ ਸਾਡੇ ਪਰਮੇਸ਼ਵਰ ਯਾਹਵੇਹ ਦੀ ਮਰਜ਼ੀ ਹੈ ਤਾਂ ਆਓ ਅਸੀਂ ਆਪਣੇ ਬਾਕੀ ਲੋਕਾਂ ਨੂੰ ਦੂਰ-ਦੂਰ ਤੱਕ ਸੰਦੇਸ਼ ਦੇਈਏ। ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਜਾਜਕਾਂ ਅਤੇ ਲੇਵੀਆਂ ਨੂੰ ਜੋ ਉਹਨਾਂ ਦੇ ਨਗਰਾਂ ਅਤੇ ਚਰਾਂਦਾਂ ਵਿੱਚ ਉਹਨਾਂ ਦੇ ਨਾਲ ਹਨ, ਆ ਕੇ ਸਾਡੇ ਕੋਲ ਇਕੱਠੇ ਹੋਣ।

1 Chronicles 13:2 (UKJV) And David said unto all the congregation of Israel, If it seem good unto you, and that it be of the LORD our God, let us send abroad unto our brethren every where, that are left in all the land of Israel, and with them also to the priests and Levites which are in their cities and suburbs, that they may gather themselves unto us:

1ਦਾਵੀਦ ਨੇ ਆਪਣੇ ਹਰੇਕ ਅਧਿਕਾਰੀ ਨਾਲ ਸਗੋਂ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਨਾਲ ਸਲਾਹ ਕੀਤੀ।

2ਤਦ ਦਾਵੀਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜੇਕਰ ਇਹ ਤੁਹਾਨੂੰ ਚੰਗਾ ਲੱਗੇ ਅਤੇ ਜੇਕਰ ਇਹ ਸਾਡੇ ਪਰਮੇਸ਼ਵਰ ਯਾਹਵੇਹ ਦੀ ਮਰਜ਼ੀ ਹੈ ਤਾਂ ਆਓ ਅਸੀਂ ਆਪਣੇ ਬਾਕੀ ਲੋਕਾਂ ਨੂੰ ਦੂਰ-ਦੂਰ ਤੱਕ ਸੰਦੇਸ਼ ਦੇਈਏ। ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਜਾਜਕਾਂ ਅਤੇ ਲੇਵੀਆਂ ਨੂੰ ਜੋ ਉਹਨਾਂ ਦੇ ਨਗਰਾਂ ਅਤੇ ਚਰਾਂਦਾਂ ਵਿੱਚ ਉਹਨਾਂ ਦੇ ਨਾਲ ਹਨ, ਆ ਕੇ ਸਾਡੇ ਕੋਲ ਇਕੱਠੇ ਹੋਣ।

3ਆਓ ਅਸੀਂ ਆਪਣੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕੋਲ ਵਾਪਸ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦੇ ਰਾਜ ਵਿੱਚ ਇਸ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।”

4ਸਾਰੀ ਸਭਾ ਇਸ ਲਈ ਮੰਨ ਗਈ ਕਿਉਂ ਜੋ ਇਹ ਸਭ ਲੋਕਾਂ ਨੂੰ ਠੀਕ ਜਾਪਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.