2ਤਦ ਦਾਵੀਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜੇਕਰ ਇਹ ਤੁਹਾਨੂੰ ਚੰਗਾ ਲੱਗੇ ਅਤੇ ਜੇਕਰ ਇਹ ਸਾਡੇ ਪਰਮੇਸ਼ਵਰ ਯਾਹਵੇਹ ਦੀ ਮਰਜ਼ੀ ਹੈ ਤਾਂ ਆਓ ਅਸੀਂ ਆਪਣੇ ਬਾਕੀ ਲੋਕਾਂ ਨੂੰ ਦੂਰ-ਦੂਰ ਤੱਕ ਸੰਦੇਸ਼ ਦੇਈਏ। ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਜਾਜਕਾਂ ਅਤੇ ਲੇਵੀਆਂ ਨੂੰ ਜੋ ਉਹਨਾਂ ਦੇ ਨਗਰਾਂ ਅਤੇ ਚਰਾਂਦਾਂ ਵਿੱਚ ਉਹਨਾਂ ਦੇ ਨਾਲ ਹਨ, ਆ ਕੇ ਸਾਡੇ ਕੋਲ ਇਕੱਠੇ ਹੋਣ।
3ਆਓ ਅਸੀਂ ਆਪਣੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕੋਲ ਵਾਪਸ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦੇ ਰਾਜ ਵਿੱਚ ਇਸ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।”
4ਸਾਰੀ ਸਭਾ ਇਸ ਲਈ ਮੰਨ ਗਈ ਕਿਉਂ ਜੋ ਇਹ ਸਭ ਲੋਕਾਂ ਨੂੰ ਠੀਕ ਜਾਪਦਾ ਸੀ।
5ਸੋ ਦਾਵੀਦ ਨੇ ਮਿਸਰ ਦੀ ਸ਼ੀਹੋਰ ਨਦੀ ਤੋਂ ਲੈਬੋ ਹਮਾਥ ਤੱਕ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਤਾਂ ਜੋ ਕਿਰਯਥ-ਯਾਰੀਮ ਤੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਂਦਾ ਜਾ ਸਕੇ।
6ਦਾਵੀਦ ਅਤੇ ਸਾਰਾ ਇਸਰਾਏਲ ਯਹੂਦਾਹ ਦੇ ਬਆਲਾਹ (ਕਿਰਯਥ-ਯਾਰੀਮ) ਵਿੱਚ ਗਏ ਤਾਂ ਕਿ ਉੱਥੋਂ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉਹ ਸੰਦੂਕ ਜਿਸ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ।