1 ਇਤਿਹਾਸ 13

ਸੋ ਦਾਵੀਦ ਨੇ ਮਿਸਰ ਦੀ ਸ਼ੀਹੋਰ ਨਦੀ ਤੋਂ ਲੈਬੋ ਹਮਾਥ ਤੱਕ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਤਾਂ ਜੋ ਕਿਰਯਥ-ਯਾਰੀਮ ਤੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਂਦਾ ਜਾ ਸਕੇ।

1 Chronicles 13:5 (UKJV) So David gathered all Israel together, from Shihor of Egypt even unto the entering of Hemath, to bring the ark of God from Kirjathjearim.

3ਆਓ ਅਸੀਂ ਆਪਣੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕੋਲ ਵਾਪਸ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦੇ ਰਾਜ ਵਿੱਚ ਇਸ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।”

4ਸਾਰੀ ਸਭਾ ਇਸ ਲਈ ਮੰਨ ਗਈ ਕਿਉਂ ਜੋ ਇਹ ਸਭ ਲੋਕਾਂ ਨੂੰ ਠੀਕ ਜਾਪਦਾ ਸੀ।

5ਸੋ ਦਾਵੀਦ ਨੇ ਮਿਸਰ ਦੀ ਸ਼ੀਹੋਰ ਨਦੀ ਤੋਂ ਲੈਬੋ ਹਮਾਥ ਤੱਕ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਤਾਂ ਜੋ ਕਿਰਯਥ-ਯਾਰੀਮ ਤੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਂਦਾ ਜਾ ਸਕੇ।

6ਦਾਵੀਦ ਅਤੇ ਸਾਰਾ ਇਸਰਾਏਲ ਯਹੂਦਾਹ ਦੇ ਬਆਲਾਹ (ਕਿਰਯਥ-ਯਾਰੀਮ) ਵਿੱਚ ਗਏ ਤਾਂ ਕਿ ਉੱਥੋਂ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉਹ ਸੰਦੂਕ ਜਿਸ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ।

7ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਤੋਂ ਇੱਕ ਨਵੇਂ ਗੱਡੇ ਉੱਤੇ ਲੈ ਕੇ ਆਏ, ਜਿਸ ਵਿੱਚ ਊਜ਼ਾਹ ਅਤੇ ਅਹੀਓ ਦੀ ਅਗਵਾਈ ਕੀਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.