1 ਇਤਿਹਾਸ 13

ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਤੋਂ ਇੱਕ ਨਵੇਂ ਗੱਡੇ ਉੱਤੇ ਲੈ ਕੇ ਆਏ, ਜਿਸ ਵਿੱਚ ਊਜ਼ਾਹ ਅਤੇ ਅਹੀਓ ਦੀ ਅਗਵਾਈ ਕੀਤੀ ਗਈ ਸੀ।

1 Chronicles 13:7 (UKJV) And they carried the ark of God in a new cart out of the house of Abinadab: and Uzza and Ahio drove the cart.

5ਸੋ ਦਾਵੀਦ ਨੇ ਮਿਸਰ ਦੀ ਸ਼ੀਹੋਰ ਨਦੀ ਤੋਂ ਲੈਬੋ ਹਮਾਥ ਤੱਕ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਤਾਂ ਜੋ ਕਿਰਯਥ-ਯਾਰੀਮ ਤੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਂਦਾ ਜਾ ਸਕੇ।

6ਦਾਵੀਦ ਅਤੇ ਸਾਰਾ ਇਸਰਾਏਲ ਯਹੂਦਾਹ ਦੇ ਬਆਲਾਹ (ਕਿਰਯਥ-ਯਾਰੀਮ) ਵਿੱਚ ਗਏ ਤਾਂ ਕਿ ਉੱਥੋਂ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉਹ ਸੰਦੂਕ ਜਿਸ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ।

7ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਤੋਂ ਇੱਕ ਨਵੇਂ ਗੱਡੇ ਉੱਤੇ ਲੈ ਕੇ ਆਏ, ਜਿਸ ਵਿੱਚ ਊਜ਼ਾਹ ਅਤੇ ਅਹੀਓ ਦੀ ਅਗਵਾਈ ਕੀਤੀ ਗਈ ਸੀ।

8ਦਾਵੀਦ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੀ ਪੂਰੀ ਸ਼ਕਤੀ ਨਾਲ ਪਰਮੇਸ਼ਵਰ ਦੇ ਅੱਗੇ ਗੀਤ ਅਤੇ ਰਬਾਬ, ਸਿਤਾਰ, ਛੈਣੇ ਅਤੇ ਤੁਰ੍ਹੀਆਂ ਵਜਾ ਕੇ ਜਸ਼ਨ ਮਨਾ ਰਹੇ ਸਨ।

9ਜਦੋਂ ਉਹ ਕਿਦੋਨ ਦੇ ਪਿੜ ਵਿੱਚ ਆਏ ਤਾਂ ਊਜ਼ਾਹ ਨੇ ਸੰਦੂਕ ਨੂੰ ਸਥਿਰ ਕਰਨ ਲਈ ਆਪਣਾ ਹੱਥ ਵਧਾਇਆ ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.