6ਦਾਵੀਦ ਅਤੇ ਸਾਰਾ ਇਸਰਾਏਲ ਯਹੂਦਾਹ ਦੇ ਬਆਲਾਹ (ਕਿਰਯਥ-ਯਾਰੀਮ) ਵਿੱਚ ਗਏ ਤਾਂ ਕਿ ਉੱਥੋਂ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉਹ ਸੰਦੂਕ ਜਿਸ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ।
7ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਤੋਂ ਇੱਕ ਨਵੇਂ ਗੱਡੇ ਉੱਤੇ ਲੈ ਕੇ ਆਏ, ਜਿਸ ਵਿੱਚ ਊਜ਼ਾਹ ਅਤੇ ਅਹੀਓ ਦੀ ਅਗਵਾਈ ਕੀਤੀ ਗਈ ਸੀ।
8ਦਾਵੀਦ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੀ ਪੂਰੀ ਸ਼ਕਤੀ ਨਾਲ ਪਰਮੇਸ਼ਵਰ ਦੇ ਅੱਗੇ ਗੀਤ ਅਤੇ ਰਬਾਬ, ਸਿਤਾਰ, ਛੈਣੇ ਅਤੇ ਤੁਰ੍ਹੀਆਂ ਵਜਾ ਕੇ ਜਸ਼ਨ ਮਨਾ ਰਹੇ ਸਨ।
9ਜਦੋਂ ਉਹ ਕਿਦੋਨ ਦੇ ਪਿੜ ਵਿੱਚ ਆਏ ਤਾਂ ਊਜ਼ਾਹ ਨੇ ਸੰਦੂਕ ਨੂੰ ਸਥਿਰ ਕਰਨ ਲਈ ਆਪਣਾ ਹੱਥ ਵਧਾਇਆ ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ।
10ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਉਸ ਨੇ ਉਸ ਨੂੰ ਮਾਰ ਸੁੱਟਿਆ ਕਿਉਂਕਿ ਉਸ ਨੇ ਆਪਣਾ ਹੱਥ ਸੰਦੂਕ ਉੱਤੇ ਰੱਖਿਆ ਸੀ। ਇਸ ਲਈ ਉਹ ਉੱਥੇ ਹੀ ਪਰਮੇਸ਼ਵਰ ਦੇ ਸਾਮ੍ਹਣੇ ਮਰ ਗਿਆ।