8ਦਾਵੀਦ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੀ ਪੂਰੀ ਸ਼ਕਤੀ ਨਾਲ ਪਰਮੇਸ਼ਵਰ ਦੇ ਅੱਗੇ ਗੀਤ ਅਤੇ ਰਬਾਬ, ਸਿਤਾਰ, ਛੈਣੇ ਅਤੇ ਤੁਰ੍ਹੀਆਂ ਵਜਾ ਕੇ ਜਸ਼ਨ ਮਨਾ ਰਹੇ ਸਨ।
9ਜਦੋਂ ਉਹ ਕਿਦੋਨ ਦੇ ਪਿੜ ਵਿੱਚ ਆਏ ਤਾਂ ਊਜ਼ਾਹ ਨੇ ਸੰਦੂਕ ਨੂੰ ਸਥਿਰ ਕਰਨ ਲਈ ਆਪਣਾ ਹੱਥ ਵਧਾਇਆ ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ।
10ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਉਸ ਨੇ ਉਸ ਨੂੰ ਮਾਰ ਸੁੱਟਿਆ ਕਿਉਂਕਿ ਉਸ ਨੇ ਆਪਣਾ ਹੱਥ ਸੰਦੂਕ ਉੱਤੇ ਰੱਖਿਆ ਸੀ। ਇਸ ਲਈ ਉਹ ਉੱਥੇ ਹੀ ਪਰਮੇਸ਼ਵਰ ਦੇ ਸਾਮ੍ਹਣੇ ਮਰ ਗਿਆ।
11ਤਦ ਦਾਵੀਦ ਦੁਖੀ ਹੋਇਆ ਕਿਉਂਕਿ ਯਾਹਵੇਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ ਅਤੇ ਅੱਜ ਤੱਕ ਉਸ ਥਾਂ ਨੂੰ ਪੇਰੇਜ਼-ਊਜ਼ਾਹ ਕਿਹਾ ਜਾਂਦਾ ਹੈ।
12ਦਾਵੀਦ ਉਸ ਦਿਨ ਪਰਮੇਸ਼ਵਰ ਤੋਂ ਡਰਿਆ ਅਤੇ ਪੁੱਛਿਆ, “ਮੈਂ ਪਰਮੇਸ਼ਵਰ ਦੇ ਸੰਦੂਕ ਨੂੰ ਮੇਰੇ ਕੋਲ ਕਿਵੇਂ ਲਿਆ ਸਕਦਾ ਹਾਂ?”