1 ਇਤਿਹਾਸ 14

ਹੁਣ ਸੂਰ ਦੇ ਰਾਜੇ ਹੀਰਾਮ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਉਸਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ।

1 Chronicles 14:1 (UKJV) Now Hiram king of Tyre sent messengers to David, and timber of cedars, with stone workers and carpenters, to build him an house.

1ਹੁਣ ਸੂਰ ਦੇ ਰਾਜੇ ਹੀਰਾਮ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਉਸਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ।

2ਅਤੇ ਦਾਵੀਦ ਜਾਣਦਾ ਸੀ ਕਿ ਯਾਹਵੇਹ ਨੇ ਉਸ ਨੂੰ ਇਸਰਾਏਲ ਉੱਤੇ ਰਾਜੇ ਵਜੋਂ ਸਥਾਪਿਤ ਕੀਤਾ ਸੀ ਅਤੇ ਉਸ ਦਾ ਰਾਜ ਉਸ ਦੀ ਪਰਜਾ ਇਸਰਾਏਲ ਦੇ ਕਾਰਨ ਉੱਚਾ ਕੀਤਾ ਗਿਆ ਸੀ।

3ਯੇਰੂਸ਼ਲੇਮ ਵਿੱਚ ਦਾਵੀਦ ਨੇ ਹੋਰ ਵੀ ਪਤਨੀਆਂ ਬਣਾਈਆਂ ਅਤੇ ਹੋਰ ਪੁੱਤਰਾਂ ਅਤੇ ਧੀਆਂ ਦਾ ਪਿਤਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.