15ਜਿਵੇਂ ਹੀ ਤੁਸੀਂ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਤੇ ਸੈਨਾਂ ਦੇ ਤੁਰਨ ਦੀ ਆਵਾਜ਼ ਸੁਣਦੇ ਹੋ, ਲੜਾਈ ਲਈ ਅੱਗੇ ਵਧੋ ਕਿਉਂਕਿ ਇਸਦਾ ਮਤਲਬ ਹੋਵੇਗਾ ਕਿ ਪਰਮੇਸ਼ਵਰ ਫ਼ਲਿਸਤੀ ਸੈਨਾਂ ਨੂੰ ਮਾਰਨ ਲਈ ਤੁਹਾਡੇ ਅੱਗੇ ਨਿੱਕਲਿਆ ਹੈ।”
16ਤਾਂ ਦਾਵੀਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਗਿਬਓਨ ਤੋਂ ਲੈ ਕੇ ਗੇਜ਼ੇਰ ਤੀਕ ਫ਼ਲਿਸਤੀਆਂ ਦੀ ਫ਼ੌਜ ਨੂੰ ਮਾਰ ਸੁੱਟਿਆ।
17ਇਸ ਲਈ ਦਾਵੀਦ ਦੀ ਪ੍ਰਸਿੱਧੀ ਹਰ ਦੇਸ਼ ਵਿੱਚ ਫੈਲ ਗਈ ਅਤੇ ਯਾਹਵੇਹ ਨੇ ਸਭ ਦੇਸ਼ ਉਸ ਤੋਂ ਡਰਨ ਲਗਾ ਦਿੱਤੇ।